Connect with us

ਅਪਰਾਧ

ਪਤੀ ਦੇ ਘਰੋਂ ਗਹਿਣੇ ਚੋਰੀ ਕਰਨ ਵਾਲੀ ਔਰਤ ਸਮੇਤ 2 ਖ਼ਿਲਾਫ਼ ਕੇਸ ਦਰਜ

Published

on

Case registered against 2 including a woman who stole jewelery from her husband's house

ਲੁਧਿਆਣਾ : ਸਾਥੀ ਨਾਲ ਮਿਲ ਕੇ ਪਤੀ ਦੇ ਘਰੋਂ ਲੱਖਾਂ ਰੁਪਏ ਮੁੱਲ ਦੇ ਗਹਿਣੇ ਚੋਰੀ ਕਰਨ ਵਾਲੀ ਔਰਤ ਤੇ ਉਸ ਦੇ ਸਾਥੀ ਖਿਲਾਫ਼ ਪੁਲਿਸ ਨੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਗੁਰਦੀਪ ਸਿੰਘ ਪੁੱਤਰ ਰੂਪ ਸਿੰਘ ਵਾਸੀ ਜੱਸੀਆਂ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ।

ਇਸ ਸਬੰਧੀ ਪੁਲਿਸ ਨੇ ਉਸ ਦੀ ਪਤਨੀ ਗੁਰਮੀਤ ਕੌਰ ਪੁੱਤਰੀ ਸੁਰਿੰਦਰ ਸਿੰਘ ਤੇ ਉਸਦੇ ਸਾਥੀ ਵਿਕਾਸ ਮਹਿਤਾ ਵਾਸੀ ਅੰਮਿ੍ਤਸਰ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਉਕਤ ਕਥਿਤ ਦੋਸ਼ੀ ਗੁਰਮੀਤ ਕੌਰ ਨਾਲ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।

ਬੀਤੇ ਦਿਨ ਗੁਰਮੀਤ ਨੇ ਆਪਣੇ ਸਾਥੀ ਵਿਕਾਸ ਮਹਿਤਾ ਨਾਲ ਮਿਲ ਕੇ ਉਸ ਦੇ ਘਰੋਂ ਨਕਦੀ ਤੇ ਜ਼ੇਵਰ ਚੋਰੀ ਕਰ ਲਏ ਤੇ ਫ਼ਰਾਰ ਹੋ ਗਈ ਜਿਸ ‘ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ।

Facebook Comments

Trending