Connect with us

ਅਪਰਾਧ

ਧਾਰਮਿਕ ਯਾਤਰਾ ਤੋਂ ਮੁੜਦੀ ਬੱਸ ‘ਤੇ ਨਸ਼ੇੜੀਆਂ ਦਾ ਹਮਲਾ, ਪੁਲਿਸ ਨੇ ਕੀਤੇ ਗ੍ਰਿਫਤਾਰ

Published

on

Drug addicts attacked a bus returning from a religious pilgrimage, the police made an arrest

ਲੁਧਿਆਣਾ ‘ਚ ਬੀਤੀ ਦੇਰ ਰਾਤ ਮਾਡਲ ਟਾਊਨ ਐਕਸਟੈਂਸ਼ਨ ‘ਚ ਕੁੱਝ ਨਸ਼ੇੜੀ ਨੌਜਵਾਨਾਂ ਨੇ ਧਾਰਮਿਕ ਸਥਾਨ ਤੋਂ ਮੁੜ ਰਹੀ ਇਕ ਬੱਸ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਬੱਸ ‘ਤੇ ਪੱਥਰ ਅਤੇ ਡੰਡੇ ਮਾਰੇ ਅਤੇ ਰੱਜ ਕੇ ਹੰਗਾਮਾ ਕੀਤਾ। ਇੰਨਾ ਹੀ ਨਹੀਂ ਉਕਤ ਨੌਜਵਾਨਾਂ ਨੇ ਡਰਾਈਵਰ ਨੂੰ ਵੀ ਗਾਲ੍ਹਾਂ ਕੱਢੀਆਂ। ਨੌਜਵਾਨਾਂ ਨੇ ਕਰੀਬ ਅੱਧਾ ਘੰਟਾ ਸੜਕ ‘ਤੇ ਗੁੰਡਾਗਰਦੀ ਕੀਤੀ। ਜੇਕਰ ਕਿਸੇ ਨੇ ਉਨ੍ਹਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਿਆ ਤਾਂ ਉਕਤ ਨੌਜਵਾਨਾਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ।

ਲੋਕਾਂ ਨੇ ਦੱਸਿਆ ਕਿ ਜਿਸ ਬੱਸ ‘ਤੇ ਪੱਥਰਬਾਜ਼ੀ ਕੀਤੀ ਗਈ, ਉਹ ਕਿਸੇ ਧਾਰਮਿਕ ਸਥਾਨ ਤੋਂ ਜੱਥੇ ਨੂੰ ਵਾਪਸ ਲੈ ਕੇ ਆਈ ਸੀ। ਚੰਗੀ ਗੱਲ ਇਹ ਰਹੀ ਕਿ ਬੱਸ ‘ਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ। ਇਸ ਦੌਰਾਨ ਡਰਾਈਵਰ ਨੇ ਬਚਾਅ ਕਰਦੇ ਹੋਏ ਬੱਸ ਭਜਾਈ ਪਰ ਹਮਲਾਵਰਾਂ ਨੇ ਵਿੱਚ ਬਜ਼ਾਰ ਪੱਥਰਬਾਜ਼ੀ ਕਰਕੇ ਬੱਸ ਸਮੇਤ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਉਕਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

Facebook Comments

Trending