Connect with us

ਪੰਜਾਬ ਨਿਊਜ਼

ਬਿਨਾਂ ਟਿਕਟ ਰੇਲਵੇ ਯਾਤਰੀਆਂ ਤੋਂ ਵਸੂਲਿਆ ਭਾਰੀ ਜੁਰਮਾਨਾ, ਵਿਭਾਗ ਨੇ ਅਪ੍ਰੈਲ ਮਹੀਨੇ ਕਮਾਏ ਕਰੋੜਾਂ ਰੁਪਏ

Published

on

ਲੁਧਿਆਣਾ: ਰੇਲ ਗੱਡੀਆਂ ਵਿੱਚ ਅਣਅਧਿਕਾਰਤ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਇਸ ਰੁਝਾਨ ਨੂੰ ਰੋਕਣ ਲਈ ਫ਼ਿਰੋਜ਼ਪੁਰ ਡਵੀਜ਼ਨ ਦੀ ਟਿਕਟ ਚੈਕਿੰਗ ਟੀਮ ਰੇਲ ਗੱਡੀਆਂ ਵਿੱਚ ਸਖ਼ਤੀ ਨਾਲ ਟਿਕਟਾਂ ਦੀ ਚੈਕਿੰਗ ਕਰ ਰਹੀ ਹੈ। ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਵੱਲੋਂ ਅਪ੍ਰੈਲ, 2024 ਦੌਰਾਨ ਰੇਲਗੱਡੀਆਂ ਵਿੱਚ ਟਿਕਟ ਚੈਕਿੰਗ ਮੌਕੇ ਕੁੱਲ 41749 ਯਾਤਰੀ ਬਿਨਾਂ ਟਿਕਟ ਜਾਂ ਬੇਨਿਯਮੀ ਨਾਲ ਯਾਤਰਾ ਕਰਦੇ ਪਾਏ ਗਏ। ਇਸ ਸਮੇਂ ਦੌਰਾਨ, ਜੁਰਮਾਨੇ ਵਜੋਂ ਯਾਤਰੀਆਂ ਤੋਂ ਲਗਭਗ 4.08 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ।

ਅਪਰੈਲ ਮਹੀਨੇ ਵਿੱਚ ਮੁੱਖ ਦਫ਼ਤਰ ਵੱਲੋਂ ਟਿਕਟਾਂ ਦੀ ਚੈਕਿੰਗ ਰਾਹੀਂ ਮਾਲੀਆ ਕਮਾਉਣ ਲਈ ਫ਼ਿਰੋਜ਼ਪੁਰ ਡਿਵੀਜ਼ਨ ਨੂੰ 3.20 ਕਰੋੜ ਰੁਪਏ ਦਾ ਟੀਚਾ ਦਿੱਤਾ ਗਿਆ ਸੀ ਅਤੇ 17 ਤਰੀਕ ਤੋਂ ਅੰਬਾਲਾ ਡਿਵੀਜ਼ਨ ਦੇ ਸ਼ੰਭੂ ਸਟੇਸ਼ਨ ’ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਸੀ। ਇਸ ਦੇ ਬਾਵਜੂਦ ਫ਼ਿਰੋਜ਼ਪੁਰ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਵੱਲੋਂ ਮਿੱਥੇ ਟੀਚੇ ਤੋਂ 28 ਫ਼ੀਸਦੀ ਵੱਧ ਆਮਦਨ ਹੋਈ।

ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ ‘ਤੇ ਕੂੜਾ ਨਾ ਸੁੱਟਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ ‘ਤੇ ਨਿਯਮਤ ਤੌਰ ‘ਤੇ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਅਪਰੈਲ ਮਹੀਨੇ ਵਿੱਚ 316 ਯਾਤਰੀਆਂ ਤੋਂ ਸਟੇਸ਼ਨ ਕੰਪਲੈਕਸ (ਐਂਟੀ ਲਿਟਰਿੰਗ ਐਕਟ) ਵਿੱਚ ਕੂੜਾ ਸੁੱਟਣ ਲਈ 50 ਹਜ਼ਾਰ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ। ਫ਼ਿਰੋਜ਼ਪੁਰ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਨੇ ਰੇਲਵੇ ਦੀ ਆਮਦਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਸਮਾਜਿਕ ਡਿਊਟੀ ਵੀ ਨਿਭਾਉਂਦੇ ਹੋਏ ਯਾਤਰੀਆਂ ਦੀ ਸੇਵਾ ਪ੍ਰਤੀ ਸਮਰਪਿਤ ਟਿਕਟ ਚੈਕਿੰਗ ਸਟਾਫ਼ ਦਾ ਮਨੋਬਲ ਵਧਾਉਣ ਲਈ ਸਮੇਂ-ਸਮੇਂ ‘ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।

ਹੁਣ, ਟਿਕਟ ਚੈਕਿੰਗ ਕਰਮਚਾਰੀ ਰੇਲਗੱਡੀ ਵਿੱਚ ਆਪਣੀ ਡਿਊਟੀ ਦੌਰਾਨ ਯਾਤਰੀਆਂ ਨੂੰ “ਯੂਟੀਐਸ ਆਨ ਮੋਬਾਈਲ” ਐਪ ਬਾਰੇ ਜਾਗਰੂਕ ਕਰ ਰਹੇ ਹਨ। ਇਸ ਐਪ ਰਾਹੀਂ ਅਨਰਿਜ਼ਰਵਡ ਟਿਕਟਾਂ ਬੁੱਕ ਕਰਨ ‘ਤੇ 3 ਫੀਸਦੀ ਦਾ ਬੋਨਸ ਮਿਲਣ ਤੋਂ ਇਲਾਵਾ ਯਾਤਰੀ ਟਿਕਟ ਕਾਊਂਟਰ ‘ਤੇ ਕਤਾਰ ‘ਚ ਨਾ ਖੜ੍ਹੇ ਹੋ ਕੇ ਆਪਣਾ ਕੀਮਤੀ ਸਮਾਂ ਵੀ ਬਚਾ ਸਕਦਾ ਹੈ।

ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਵਿੱਚ ਸੁਧਾਰ ਕਰਨਾ ਹੈ ਅਤੇ ਇਹ ਕਿ ਕੋਈ ਵੀ ਯਾਤਰੀ ਬਿਨਾਂ ਟਿਕਟ ਯਾਤਰਾ ਨਾ ਕਰੇ, ਭਾਵ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਬਿਨਾਂ ਟਿਕਟ ਯਾਤਰਾ ਦਾ ਟੀਚਾ ਮਿਥਿਆ ਗਿਆ ਹੈ। ਡਵੀਜ਼ਨਲ ਰੇਲਵੇ ਮੈਨੇਜਰ ਨੇ ਸਮੂਹ ਟਿਕਟ ਚੈਕਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਸਾਂਝੇ ਯਤਨਾਂ ਅਤੇ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ |

Facebook Comments

Trending