Connect with us

ਅਪਰਾਧ

ਸੁਨਿਆਰੇ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਦੀ ਲੁੱਟ, ਚਾਕੂ ਨਾਲ ਕੀਤੇ ਕਈ ਵਾਰ

Published

on

The goldsmith was robbed of lakhs of rupees, many times with a knife

ਲੁਧਿਆਣਾ ਦੇ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ’ਚ ਬਦਮਾਸ਼ਾਂ ਨੇ ਸੁਨਿਆਰੇ ਦੀ ਦੁਕਾਨ ’ਚ ਦਾਖ਼ਲ ਹੋ ਕੇ ਉਸ ਨੂੰ ਬੰਦੀ ਬਣਾ ਕੇ ਲੁੱਟ ਲਿਆ। ਬਦਮਾਸ਼ ਲਗਭਗ ਸਵਾ ਲੱਖ ਕੈਸ਼, 8 ਤੋਂ 10 ਕਿਲੋ ਚਾਂਦੀ ਅਤੇ 10 ਤੋਲੇ ਸੋਨਾ ਲੈ ਗਏ ਹਨ। ਉਨ੍ਹਾਂ ਨੇ ਜਿਊਲਰ ਦੇ ਗਲੇ ’ਤੇ ਚਾਕੂ ਨਾਲ ਵਾਰ ਵੀ ਕੀਤਾ। ਇਹ ਵਾਰਦਾਤ ਵੀਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਘਟਨਾ ਸਥਾਨ ’ਤੇ ਥਾਣਾ ਜਮਾਲਪੁਰ ਪੁਲਸ ਪੁੱਜੀ। ਪੁਲਸ ਨੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਮੁਲਜ਼ਮਾਂ ਦੀ ਫੁਟੇਜ ਚੈੱਕ ਕੀਤੀ ਹੈ।

ਘਟਨਾ ਸਥਾਨ ’ਤੇ ਫਾਰੈਂਸਿਕ ਟੀਮ ਵੀ ਬੁਲਾਈ ਗਈ। ਟੀਮ ਨੇ ਦੁਕਾਨ ਤੋਂ ਕਈ ਕਲੂ ਇਕੱਠੇ ਕੀਤੇ। ਬਦਮਾਸ਼ ਮੋਟਰਸਾਈਕਲ ਚੱਲਦਾ ਹੀ ਛੱਡ ਕੇ ਦੁਕਾਨ ਅੰਦਰ ਵੜੇ ਸੀ। ਦੁਕਾਨਦਾਰ ਅਮੀਰ ਚੰਦ ਦੁਕਾਨ ਨੂੰ ਲਾਕ ਲਗਾ ਕੇ ਅੰਦਰ ਆਰਾਮ ਕਰ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ 2 ਨੌਜਵਾਨ ਆਏ। ਉਨ੍ਹਾਂ ਨੇ ਦੁਕਾਨ ਦਾ ਦਰਵਾਜ਼ਾ ਖੜਕਾਇਆ। ਅਮੀਰ ਚੰਦ ਨੇ ਗਾਹਕ ਸਮਝ ਕੇ ਲਾਕ ਖੋਲ੍ਹ ਦਿੱਤਾ। ਇਸ ਤੋਂ ਬਾਅਦ ਬਦਮਾਸ਼ਾਂ ਨੇ ਉਸ ਨੂੰ ਬੰਦੀ ਬਣਾ ਲਿਆ। ਬਦਮਾਸ਼ਾਂ ਨੇ ਦੁਕਾਨ ਨੂੰ ਅੰਦਰੋਂ ਲਾਕ ਲਗਾ ਲਿਆ। ਲਗਭਗ 8 ਮਿੰਟ ’ਚ ਵਾਰਦਾਤ ਨੂੰ ਅੰਜਾਮ ਦਿੱਤਾ।

Facebook Comments

Trending