Connect with us

ਅਪਰਾਧ

ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ

Published

on

Large quantity of firecrackers stored in the warehouse recovered

ਲੁਧਿਆਣਾ ਦੇ ਬੇਗੋਆਣਾ ਦੇ ਇਕ ਗੋਦਾਮ ‘ਚ ਛਾਪਾਮਾਰੀ ਕਰ ਕੇ ਲੁਧਿਆਣਾ ਪੁਲਿਸ ਨੇ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ ਕੀਤੇ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਕੋਲ ਪਟਾਕੇ ਰੱਖਣ ਦਾ ਲਾਈਸੈਂਸ ਨਹੀਂ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪਟਾਕਿਆਂ ਦੀ ਗਿਣਤੀ ਪੰਜ ਟਰੱਕ ਤੋਂ ਵੱਧ ਬਣਦੀ ਹੈ।

ਜਿਸ ਜਗ੍ਹਾ ਪਟਾਕੇ ਸਟੋਰ ਕੀਤੇ ਹੋਏ ਸਨ ਉਹ ਇਲਾਕਾ ਰਿਹਾਇਸ਼ੀ ਹੈ। ਮੁਲਜ਼ਮਾਂ ਦੀ ਇਸ ਗਤੀਵਿਧੀ ਨਾਲ ਪੂਰਾ ਇਲਾਕਾ ਬਾਰੂਦ ਦੇ ਢੇਰ ਤੇ ਬੈਠਾ ਸੀ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਬੈਂਕ ਕਲੋਨੀ ਵੱਡੀ ਹੈਬੋਵਾਲ ਦੇ ਰਹਿਣ ਵਾਲੇ ਹਰੀਸ਼ ਸਿੰਘ ਅਤੇ ਜਵਾਹਰ ਨਗਰ ਕੈਂਪ ਦੇ ਵਾਸੀ ਰਾਜਵੀਰ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।

Facebook Comments

Trending