Connect with us

ਅਪਰਾਧ

ਕਬਜ਼ਾ ਕਰਨ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਏ ਵਿਅਕਤੀ, ਕੀਤੀ ਭੰਨਤੋੜ ਤੇ ਕੁੱਟਮਾਰ

Published

on

The person who entered the house with the intention of occupying, vandalized and beaten

ਕਬਜ਼ਾ ਕਰਨ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਏ ਅੱਧਾ ਦਰਜਨ ਤੋਂ ਵੱਧ ਵਿਅਕਤੀਆਂ ਨੇ ਘਰ ਦੀ ਭੰਨਤੋੜ ਕੀਤੀ । ਹਮਲਾ ਹੁੰਦਿਆਂ ਦੇਖ ਘਰ ਵਿੱਚ ਮੌਜੂਦ ਔਰਤਾਂ ਅਤੇ ਬੱਚਿਆਂ ਨੇ ਖੁਦ ਨੂੰ ਕਮਰਿਆਂ ਅੰਦਰ ਬੰਦ ਕਰ ਲਿਆ । ਹਮਲਾਵਰਾਂ ਨੇ ਪਰਿਵਾਰ ਨੂੰ ਬਚਾਉਣ ਆਏ ਟਰਾਂਸਪੋਰਟਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਸਰਾਭਾ ਨਗਰ ਦੇ ਰਹਿਣ ਵਾਲੇ ਮਨਿੰਦਰ ਸਿੰਘ ਦੀ ਸ਼ਿਕਾਇਤ ਤੇ ਕਲਕੱਤਾ ਦੇ ਰਹਿਣ ਵਾਲੇ ਸਰਬਜੀਤ ਸਿੰਘ, ਸਤਿੰਦਰ ਸਿੰਘ, ਸੁਖਜੀਤ ਕੌਰ, ਪ੍ਰੀਤ ਅਮਨ ਕੌਰ, ਲੁਧਿਆਣਾ ਦੇ ਵਾਸੀ ਜਸਬੀਰ ਸਿੰਘ, ਸਾਨੇਵਾਲ ਦੀ ਰਹਿਣ ਵਾਲੀ ਜਸਦੀਪ ਕੌਰ ਸਮੇਤ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਕਾਰਵਾਈ ਦੇ ਦੌਰਾਨ ਸਰਬਜੀਤ ਸਿੰਘ, ਸਤਿੰਦਰ ਸਿੰਘ, ਜਸਵਿੰਦਰ ਸਿੰਘ ਤੇ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ ਨੇ ਦੱਸਿਆ ਕਿ ਸਰਾਭਾ ਨਗਰ ਸਥਿਤ ਉਸਦੀ ਰਿਹਾਇਸ਼ ਵਾਲੀ ਜਗ੍ਹਾ ਦਾ ਉਸਦੇ ਤਾਏ ਨਾਲ ਝਗੜਾ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਉਸਦੇ ਹੱਕ ਵਿੱਚ ਸਟੇਅ ਆਰਡਰ ਕੀਤਾ ਹੋਇਆ ਹੈ। ਮਨਿੰਦਰ ਸਿੰਘ ਨੂੰ ਉਸਦੀ ਮਾਤਾ ਨੇ ਦੱਸਿਆ ਕਿ ਘਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸਦਾ ਤਾਇਆ ਸਰਬਜੀਤ ਅਤੇ ਹੋਰ ਵਿਅਕਤੀ ਆਏ ਹਨ ਜਿਨਾਂ ਨੇ ਘਰ ਅੰਦਰ ਦਾਖਲ ਹੋ ਕੇ ਤੋੜ ਭੰਨ ਸ਼ੁਰੂ ਕਰ ਦਿੱਤੀ। ਮਨਿੰਦਰ ਸਿੰਘ ਜਦ ਘਰ ਵਾਪਸ ਗਿਆ ਤਾਂ ਮੁਲਜਮਾਂ ਨੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।

Facebook Comments

Trending