Connect with us

ਅਪਰਾਧ

ਮਸ਼ਹੂਰ ਯੂਨੀਵਰਸਿਟੀ ਦੇ ਬਾਹਰ ਚੱਲੀਆਂ ਗੋ/ਲੀਆਂ, ਬਣਿਆ ਦ.ਹਿਸ਼ਤ ਦਾ ਮਾਹੌਲ

Published

on

ਫਗਵਾੜਾ : ਫਗਵਾੜਾ ‘ਚ ਇਕ ਵੱਡਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ, ਮਸ਼ਹੂਰ ਯੂਨੀਵਰਸਿਟੀ ਦੇ ਲਾਅ ਗੇਟ ‘ਤੇ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਬਹਿਸ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਗੋਲੀਆਂ ਚਲਾਈਆਂ ਗਈਆਂ ਅਤੇ ਇਲਾਕੇ ‘ਚ ਸਨਸਨੀ ਫੈਲ ਗਈ। ਗੋਲੀ ਲੱਗਣ ਨਾਲ ਸਤਿਅਮ ਨਾਂ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਤਿਅਮ ਦੀ ਬਾਂਹ ‘ਚ ਗੋਲੀ ਲੱਗੀ ਹੈ।

ਫਗਵਾੜਾ ਦੇ ਐੱਸ.ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ। ਜਾਂਚ ‘ਚ ਸਾਹਮਣੇ ਆਇਆ ਕਿ ਤਿੰਨ ਨੌਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ਦੀ ਪਛਾਣ ਸਤਿਅਮ, ਆਦਰਸ਼ ਅਤੇ ਪਰੀਕਸ਼ਤ ਵਜੋਂ ਹੋਈ ਹੈ। ਐੱਸ.ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਵਿਦਿਆਰਥੀ ਸਤਿਅਮ ਦੀ ਬਾਂਹ ਵਿੱਚ ਗੋਲੀ ਲੱਗੀ ਹੈ, ਜਿਸ ਨੂੰ ਜਲੰਧਰ ਹਸਪਤਾਲ ਭੇਜਿਆ ਗਿਆ ਹੈ। ਬਾਕੀ ਦੋ ਜ਼ਖ਼ਮੀ ਨੌਜਵਾਨ ਆਦਰਸ਼ ਅਤੇ ਪਰੀਕਸ਼ਤ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਆਦਰਸ਼ ਅਤੇ ਪਰੀਕਸ਼ਤ ਦੇ ਪਹਿਨੇ ਹੋਏ ਬਰੇਸਲੇਟ ਨਾਲ ਸੱਟਾਂ ਲੱਗੀਆਂ ਜਦੋਂਕਿ ਸਤਿਅਮ ਦੀ ਬਾਂਹ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਤਿਅਮ ਤੋਂ ਇਲਾਵਾ ਹੋਰ ਦੋ ਜ਼ਖਮੀ ਦੋਸਤ ਆਦਰਸ਼ ਅਤੇ ਪਰੀਕਸ਼ਤ ਵੀ ਵਿਦਿਆਰਥੀ ਹਨ ਜਾਂ ਨਹੀਂ। ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ।

ਐੱਸ.ਪੀ. ਰੁਪਿੰਦਰ ਕੌਰ ਭੱਟੀ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਤਿਅਮ ਨੇ ਦੱਸਿਆ ਕਿ ਰਾਤ ਕਰੀਬ 2.30 ਵਜੇ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਗ੍ਰੀਨ ਵੈਲੀ ਇਲਾਕੇ ‘ਚ ਖੜ੍ਹਾ ਸੀ ਤਾਂ ਬਾਈਕ ‘ਤੇ ਸਵਾਰ ਨੌਜਵਾਨਾਂ ਨੇ ਲੜਾਈ ਸ਼ੁਰੂ ਕਰ ਦਿੱਤੀ। ਇਸ ਝਗੜੇ ਦੌਰਾਨ ਮਨੀ ਨਾਂ ਦੇ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਸਦੀ ਬਾਂਹ ਵਿੱਚ ਲੱਗੀ ਅਤੇ ਇੱਕ ਉਸਦੇ ਢਿੱਡ ਵਿੱਚੋਂ ਲੰਘ ਗਈ।

Facebook Comments

Trending