Connect with us

ਖੇਡਾਂ

ਸਪਰਿੰਗ ਡੇਲੀਅਨਜ਼ ਨੇ ਨੈਸ਼ਨਲ ਤਾਈਕਵਾਂਡੋ ਚੈਂਪਿਅਨਸ਼ਿਪ ਵਿੱਚ ਮਾਰੀਆਂ ਮੱਲਾਂ

Published

on

Spring Dalians beat National Taekwondo Championships

ਲੁਧਿਆਣਾ :   ਸਪਰਿੰਗ ਡੇਲ ਪਬਲਿਕ ਸਕੂਲ ਦੇ ਬੱਚਿਆਂ ਨੇ ਟੈਲੇਂਟ ਸਰਚ ਐਸੋਸੀਏਸ਼ਨ, ਹਿਮਾਚਲ ਪ੍ਰਦੇਸ਼ ਮਨਾਲੀ ਵਲੋਂ ਅਯੋਜਿਤ ਵਿੰਨਟਰ ਨੈਸ਼ਨਲ ਤਾਈਕਵਾਂਡੋ ਚੈਂਪਿਅਨਸ਼ਿਪ ਵਿੱਚ 5 ਗੋਲਡ ਅਤੇ ਦੋ ਸਿਲਵਰ ਮੈਡਲ ਜਿੱਤ ਕੇ ਸਕੂਲ ਦਾ ਨਾਂ ਬੁਲੰਦੀਆਂ ‘ਤੇ ਪਹੁੰਚਾਇਆ। ਇਹ ਚੈਂਪਿਅਨਸ਼ਿਪ ਹਿਮਾਲੀਅਨ ਬੁਧਿਸ਼ਟ ਮੋਨੈਸਟਰੀ, ਮਨਾਲੀ ਹਿਮਾਚਲ ਪ੍ਰਦੇਸ਼ ਵਿਖੇ ਅਯੋਜਿਤ ਹੋਈ।

ਇਸ ਮੁਕਾਬਲੇ ਵਿੱਚ ਸਕੂਲ ਦੇ ਪੰਜ ਬੱਚਿਆਂ, ਆਦਿਿਤਯਾ ਮਹਾਤਰਾ, ਹਾਰਦਿਕ ਕੁਮਾਰ ਦੇ ਨਾਲ਼ ਹੀ ਸਕੂਲ ਦੇ ਬੱਚਿਆਂ ਸੁਮਿਤ ਕੁਮਾਰ ਅਤੇ ਨਿਤਨ ਗੁਪਤਾ ਨੇ ਵੀ ਸਿਲਵਰ ਮੈਡਲ ਜਿੱਤੇ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਜੇਤੂ ਬੱਚਿਆਂ ਨੂੰ ਇਸ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਤੇ ਨਾਲ਼ ਹੀ ਬਾਕੀ ਬੱਚਿਆਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈਣ ਲਈ ਆਪਣਾ ਸ਼ੁਭ ਸੰਦੇਸ਼ ਦਿੱਤਾ।

ਸਕੂਲ ਦੇ ਡਾਇਰੈਕਟਰਜ਼ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ ਅਤੇ ਪਿੰ੍ਰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਬੱਚਿਆਂ ਦੀ ਖ਼ੂਬ ਹੌਂਸਲਾ ਅਫ਼ਜ਼ਾਈ ਕੀਤੀ ਤੇ ਪਿੱਠ ‘ਤੇ ਥਾਪੜਾ ਦਿੰਦੇ ਹੋਏ ਭਵਿੱਖ ਵਿੱਚ ਵੀ ਇੰਝ ਹੀ ਨਵੇਂ^ਨਵੇਂ ਕੀਰਤੀਮਾਨ ਸਥਾਪਿਤ ਕਰਨ ਲਈ ਪ੍ਰੇਰਿਆ।

Facebook Comments

Trending