Connect with us

ਪੰਜਾਬੀ

ਸਾਵਣ ਮਹੀਨੇ ਦੇ ਸੋਮਵਾਰ ਨੂੰ ਭੋਲੇਨਾਥ ਦੇ ਜੈਕਾਰਿਆਂ ਨਾਲ਼ ਹੋਈ ਸਕੂਲ ਵਾਪਸੀ

Published

on

On Monday of Sawan month, the children returned to school with the chants of Bholenath

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਸਾਵਣ ਮਹੀਨੇ ਦੇ ਸੋਮਵਾਰ ਦੇ ਮੌਕੇ ਬਰਫ਼ ਦੇ ਬਣੇ ਸ਼ਿਵਲਿੰਗ ਅੱਗੇ ਸਾਰਿਆਂ ਨੇ ਨਤਮਸਤਕ ਹੋ ਕੇ ਭਗਵਾਨ ਭੋਲੇ ਨਾਥ ਜੀ ਦੀ ਪੂਜਾ ਕੀਤੀ। ਇਸ ਪਵਿੱਤਰ ਦਿਹਾੜੇ ਦੌਰਾਨ ਹੀ ਬੱਚਿਆਂ ਨੇ ਖ਼ੁਸ਼ੀਆਂ ਖੇੜਿਆਂ ਨਾਲ਼ ਸਕੂਲ ਵਿੱਚ ਮੁੜ ਵਾਪਸੀ ਕੀਤੀ। ਇਸ ਮੌਕੇ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਭਗਵਾਨ ਭੋਲੇਨਾਥ ਜੀ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਕੂਲ ਅਤੇ ਬੱਚਿਆਂ ਦੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਲਈ ਅਰਦਾਸ ਕੀਤੀ।

ਇਸ ਦੌਰਾਨ ਭਗਵਾਨ ਭੋਲੇਨਾਥ ਜੀ ਨੂੰ ਭੋਗ ਲਗਾਉਣ ਤੋਂ ਬਾਅਦ ਭੋਗ ਦਾ ਪ੍ਰਸ਼ਾਦ ਸਾਰੀ ਸੰਗਤ ਵਿੱਚ ਵਰਤਾਇਆ ਗਿਆ। ਸਾਵਣ ਮਹੀਨੇ ਦੇ ਇਸ ਪਵਿੱਤਰ ਸੋਮਵਾਰ ਦੇ ਦਿਨ ਬੱਚਿਆਂ ਦੀ ਮੁੜ ਵਾਪਸੀ ਨੇ ਵੀ ਸਕੂਲ ਅੰਦਰ ਖ਼ੁਸ਼ੀਆਂ ਦਾ ਵਾਤਾਵਰਨ ਪੈਦਾ ਕੀਤਾ। ਬੱਚਿਆਂ ਦਾ ਸੁਆਗਤ ਬੈਂਡ ਦੀ ਧੁਨ ਦੇ ਨਾਲ਼ ਕੀਤਾ ਗਿਆ। ਸਕੂਲ ਪ੍ਰਬੰਧਕੀ ਕਮੇਟੀ ਦੁਆਰਾ ਵੀ ਖਿੜੇ ਮੱਥੇ ਨਾਲ਼ ਸਾਰੇ ਬੱਚਿਆਂ ਦਾ ਨਿੱਘਾ ਸੁਆਗਤ ਕੀਤਾ ਗਿਆ।

ਸਕੂਲ ਦੇ ਚੇਅਰਪਰਸਨ ਮੈਡਮ ਅਵਿਨਾਸ਼ ਵਾਲੀਆ ਨੇ ਇਸ ਦੌਰਾਨ ਬੱਚਿਆਂ ਨੂੰ ਅਸੀਸਾਂ ਦਿੱਤੀਆਂ। ਇਸ ਦੇ ਨਾਲ਼ ਹੀ ਡਾਇਰੈਕਟਰਜ਼ ਸ੍ਰੀ਼ ਮਨਦੀਪ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਭਗਵਾਨ ਭੋਲੇਨਾਥ ਜੀ ਦੀ ਪੂਜਾ ਅਰਚਨਾ ਕੀਤੀ। ਇਸਦੇ ਨਾਲ਼ ਹੀ ਉਨ੍ਹਾਂ ਬੱਚਿਆਂ ਦਾ ਨਿੱਘਾ ਸੁਆਗਤ ਕਰਦੇ ਹੋਏ ਉਹਨਾਂ ਨੂੰ ਭਵਿੱਖ ਵਿੱਚ ਵੀ ਮੱਲਾਂ ਮਾਰਨ ਲਈ ਪ੍ਰੇਰਿਆ।

Facebook Comments

Trending