Connect with us

ਪੰਜਾਬ ਨਿਊਜ਼

ਗੈਂਗਸਟਰ ਗੋਲਡੀ ਬਰਾੜ ਐਨਕਾਊਂਟਰ ‘ਚ ਹਲਾਕ! ਪੜ੍ਹੋ ਪੂਰੀ ਖਬਰ

Published

on

ਅਮਰੀਕਾ ਤੋਂ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਗੋਲੀਬਾਰੀ ਵਿੱਚ ਮਾਰੇ ਗਏ ਦੋ ਨੌਜਵਾਨਾਂ ਵਿੱਚੋਂ ਇੱਕ ਗੋਲਡੀ ਬਰਾੜ ਵੀ ਹੋ ਸਕਦਾ ਹੈ। ਸੂਤਰਾਂ ਮੁਤਾਬਕ ਫੇਅਰਮੌਂਟ ਅਤੇ ਹੋਲਟ ਐਵੇਨਿਊ ‘ਚ ਗੋਲੀਬਾਰੀ ਸ਼ਾਮ 5:25 ਵਜੇ ਦੇ ਕਰੀਬ ਹੋਈ। ਜਦੋਂ ਗੋਲੀ ਮਾਰੀ ਗਈ ਤਾਂ ਪੀੜਤ ਸੜਕ ‘ਤੇ ਖੜ੍ਹੇ ਸਨ। ਗੋਲੀ ਲੱਗਣ ਵਾਲੇ ਦੋ ਨੌਜਵਾਨਾਂ ਦੀ ਪਹਿਚਾਣ ਪੁਲਿਸ ਵੱਲੋਂ ਅਜੇ ਤੱਕ ਜ਼ਾਹਿਰ ਨਹੀਂ ਕੀਤੀ ਗਈ ਹੈ। ਅਮਰੀਕੀ ਨਿਊਜ਼ ਵੈੱਬਸਾਈਟ ਨੇ ਜਾਣਕਾਰੀ ਦਿੱਤੀ ਹੈ ਕਿ ਲੇਸਲੀ ਵਿਲੀਅਮਸ, ਜੋ ਕਿ ਫਰਿਜ਼ਨੋ ਪੁਲਸ ਲੈਫਟੀਨੈਂਟ ਹੈ, ਨੇ ਕਿਹਾ ਹੈ ਕਿ ਗੋਲੀਬਾਰੀ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਇਸ ਦੀ ਪੂਰੀ ਪੁਸ਼ਟੀ ਨਹੀਂ ਹੋਈ ਹੈ। ਦੱਸ ਦੇਈਏ ਕਿ ਕੈਨੇਡਾ ਤੋਂ ਫਰਾਰ ਹੋਣ ਤੋਂ ਬਾਅਦ ਫਰਿਜ਼ਨੋ ਗੋਲਡੀ ਬਰਾੜ ਦੀ ਆਖਰੀ ਟਿਕਾਣਾ ਦੱਸਿਆ ਜਾਂਦਾ ਹੈ।

Facebook Comments

Trending