ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਹਬ ਆਫ਼ ਲਰਨਿੰਗ ਸੋਲੋ ਡਾਂਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਸੈਮੀ ਕਲਾਸੀਕਲ ਅਤੇ ਲੋਕ- ਨਾਚ ਸ਼ੈਲੀਆਂ ਨੂੰ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਇਸ ਮੁਕਾਬਲੇ ਨੂੰ ਦੋ ਦਰਜਿਆਂ ਵਿੱਚ ਵੰਡਿਆ ਗਿਆ। ਕੈਟਾਗਰੀ A ਵਿੱਚ ‘ਸੈਮੀ ਕਲਾਸੀਕਲ’ ਅਤੇ ਕੈਟਾਗਰੀ B ਵਿੱਚ ‘ਲੋਕ ਨਾਚ’ ਮੁਕਾਬਲਿਆਂ ਦੀ ਸ਼ੈਲੀ ਨੂੰ ਰੱਖਿਆ ਗਿਆ। ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਪੰਜਾਬੀ, ਰਾਜਸਥਾਨੀ, ਗੁਜਰਾਤੀ ਅਤੇ ਹਰਿਆਣਵੀ ਲੋਕ- ਨਾਚ ਨੇ ਸਭ ਨੂੰ ਮੰਤਰ- ਮੁਗਧ ਕਰ ਦਿੱਤਾ।
ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਜੇਤੂ ਬੱਚਿਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ। ਉਹਨਾਂ ਨਾਲ਼ ਹੀ ਬੱਚਿਆਂ ਨੂੰ ਅਜਿਹੀਆਂ ਕਲਾਤਮਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਆ। ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਆ।