Connect with us

ਪੰਜਾਬੀ

 ਸਮੂਹ ਗਾਨ ਮੁਕਾਬਲੇ ਵਿੱਚ ਸਪਰਿੰਗ ਡੇਲੀਅਨਜ਼ ਨੇ ਮਾਰੀਆਂ ਮੱਲਾ

Published

on

Spring Dalians beat Malla in group singing competition

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਦੇ ਬੱਚਿਆਂ ਨੇ ਸੀ. ਬੀ. ਐੱਸ. ਈ. ਹੱਬ ਆਫ਼ ਲਰਨਿੰਗ ਸਮੂਹ ਗਾਨ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤ ਕੇ ਆਪਣਾ, ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਬੁਲੰਦੀਆਂ ‘ਤੇ ਪਹੁੰਚਾਇਆ। ਇਹ ਮੁਕਾਬਲਾ ਸੈਂਟ ਫ਼ਰਾਂਸਿਸ ਸਕੂਲ ਭਾਮੀਆਂ ਵਿਖੇ ਆਯੋਜਿਤ ਹੋਇਆ। ਇਸ ਮੁਕਾਬਲੇ ਵਿੱਚ ਛੇ ਸੀ.ਬੀ.ਐੱਸ.ਈ. ਸਕੂਲਾਂ ਦੇ ਕੁੱਲ 72 ਬੱਚਿਆਂ ਨੇ ਭਾਗ ਲਿਆ।

ਸਪਰਿੰਗ ਡੇਲ ਪਬਲਿਕ ਸਕੂਲ ਦੀ ਸਮੂਹ ਗਾਨ ਟੀਮ ਨੇ ਪਹਿਲਾ ਇਨਾਮ ਪ੍ਰਾਪਤ ਕਰਕੇ ਜਿੱਤ ਦਾ ਝੰਡਾ ਲਹਿਰਾਇਆ। ਇਸੇ ਹੀ ਮੁਕਾਬਲੇ ਵਿੱਚ ਬੀ. ਸੀ. ਐੱਮ. ਸਕੂਲ 32 ਸੈਕਟਰ ਦੀ ਟੀਮ ਨੇ ਦੂਜਾ ਸਥਾਨ ਅਤੇ ਯੂ. ਐੱਸ. ਪੀ. ਸੀ. ਜੈਨ ਪਬਲਿਕ ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸਾਰੀਆਂ ਜੇਤੂ ਟੀਮਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Facebook Comments

Trending