Connect with us

ਪੰਜਾਬ ਨਿਊਜ਼

ਗਰਮੀ ਦੇ ਮੌਸਮ ‘ਚ ਲੋਕਾਂ ਲਈ ਖੁਸ਼ਖਬਰੀ, ਨਗਰ ਨਿਗਮ ਦਾ ਸਵੀਮਿੰਗ ਪੂਲ ਲੋਕਾਂ ਲਈ ਖੋਲ੍ਹਿਆ ਗਿਆ

Published

on

ਲੁਧਿਆਣਾ  : ਨਗਰ ਨਿਗਮ ਦਾ ਸਵੀਮਿੰਗ ਪੂਲ ਮੁਰੰਮਤ ਤੋਂ ਬਾਅਦ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਓ ਐਂਡ ਐਮ ਸੈੱਲ ਦੇ ਐੱਸ. ਰਵਿੰਦਰ ਗਰਗ ਨੇ ਦੱਸਿਆ ਕਿ ਨਗਰ ਨਿਗਮ ਦੇ ਇਸ ਓਲੰਪਿਕ ਸਾਈਜ਼ ਸਵੀਮਿੰਗ ਪੂਲ ਨੂੰ ਗਰਮੀਆਂ ਦੇ ਮੌਸਮ ਲਈ ਆਮ ਲੋਕਾਂ ਲਈ ਖੋਲ੍ਹਣ ਤੋਂ ਪਹਿਲਾਂ ਇਸਦੀ ਲੋੜੀਂਦੀ ਸਾਂਭ-ਸੰਭਾਲ ਕੀਤੀ ਗਈ ਹੈ ਅਤੇ ਪਾਣੀ ਨੂੰ ਸਾਫ਼ ਰੱਖਣ ਲਈ ਦੋ ਫਿਲਟਰ ਲਗਾਏ ਗਏ ਹਨ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ 6 ਤੋਂ 20 ਫੁੱਟ ਡੂੰਘੇ ਇਸ ਸਵਿਮਿੰਗ ਪੂਲ ਦੀ ਮੈਂਬਰਸ਼ਿਪ ਸੀਜ਼ਨ ਵਾਈਜ਼ ਜਾਂ ਲਾਈਫ ਟਾਈਮ ਫੀਸ ਜਮ੍ਹਾਂ ਕਰਵਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਇਸ ਸਵੀਮਿੰਗ ਪੂਲ ਵਿੱਚ ਔਰਤਾਂ, ਮਰਦਾਂ ਅਤੇ ਜੋੜਿਆਂ ਲਈ ਸਵੇਰੇ 6.30 ਵਜੇ ਤੋਂ ਬਾਅਦ ਸ਼੍ਰੇਣੀ ਅਨੁਸਾਰ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਲੋਕਾਂ ਦੀ ਸਹੂਲਤ ਲਈ ਸਵੀਮਿੰਗ ਪੂਲ ਵਿੱਚ ਦੋ ਕੋਚ ਅਤੇ ਦੋ ਲਾਈਫ ਗਾਰਡ ਵੀ ਤਾਇਨਾਤ ਕੀਤੇ ਗਏ ਹਨ।

Facebook Comments

Trending