Connect with us

ਅਪਰਾਧ

ਲੁਧਿਆਣਾ ਪੁਲਿਸ ਨੇ ਲੁਟੇਰਾ ਗ੍ਰੋਹ ‘ਤੇ ਕੱਸਿਆ ਸ਼ਿਕੰਜਾ, ਵਾਹਨ ਤੇ ਮੋਬਾਈਲ ਸਮੇਤ 11 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

Published

on

Ludhiana police arrests 11 members of gang

ਲੁਧਿਆਣਾ : ਪੁਲਸ ਨੇ ਚਾਰ ਥਾਵਾਂ ‘ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਗਿਰੋਹਾਂ ਦੇ 7 ਮੈਂਬਰਾਂ ਨੂੰ ਚੋਰੀ, ਲੁੱਟ-ਖੋਹ ਅਤੇ ਸਨੈਚਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਸਕੂਟਰ, ਮੋਟਰਸਾਈਕਲ, ਸਾਈਕਲ, 11 ਮੋਬਾਈਲ ਫੋਨ ਅਤੇ ਇਕ ਲੋਹੇ ਦੀ ਰਾਡ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਖਿਲਾਫ ਚਾਰ ਕੇਸ ਦਰਜ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਅੱਜ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ । ਏ ਐੱਸ ਆਈ ਰਾਧੇ ਸ਼ਿਆਮ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਸੁਰਜੀਤ ਕਾਲੋਨੀ ਦੀ ਗਲੀ ਨੰਬਰ 5 ਦੇ ਰਹਿਣ ਵਾਲੇ ਕਰਨ ਕੁਮਾਰ ਅਤੇ ਜਨਤਾ ਕਾਲੋਨੀ ਦੀ ਗਲੀ ਨੰ 3 ਦੇ ਰਹਿਣ ਵਾਲੇ ਸੁਨੀਲ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਐਕਟਿਵਾ ਸਕੂਟਰ, ਇਕ ਲੋਹੇ ਦਾ ਰਾਡ ਅਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।

ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਇਸ ਝਗੜੇ ਚ ਸ਼ਾਮਲ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਮੋਟਰਸਾਈਕਲ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਏ ਐੱਸ ਆਈ ਸੇਠੀ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਗਿੱਲ ਕਾਲੋਨੀ ਵਾਸੀ ਰਾਹੁਲ ਬੇਵਡਾ, ਸ਼ਿਮਲਾ ਪੁਰੀ ਦੀ ਗਲੀ ਨੰਬਰ 1 ਵਾਸੀ ਕਰਨ ਅਤੇ ਪਿੰਡ ਲੋਹਾਰਾ ਵਾਸੀ ਇੰਦਰ ਸਿੰਘ ਉਰਫ ਟਿੰਡੋ ਵਜੋਂ ਹੋਈ ਹੈ।

ਪ੍ਰਵਾਸੀ ਮਜ਼ਦੂਰਾਂ ਦੇ ਵੇਹੜੇ ‘ਚ ਵੜ ਕੇ ਮੋਬਾਈਲ ਫੋਨ ਤੇ ਨਕਦੀ ਚੋਰੀ ਕਰਨ ਵਾਲੇ ਇਕ ਬਦਮਾਸ਼ ਨੂੰ ਪੁਲਸ ਦੀ ਸੀ ਆਈ ਏ-3 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸ ਦੇ ਕਬਜ਼ੇ ਵਿਚੋਂ 10 ਮੋਬਾਈਲ ਫੋਨ ਬਰਾਮਦ ਕੀਤੇ ਗਏ। ਉਸ ਖਿਲਾਫ ਥਾਣਾ ਡਾਬਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਏ ਐੱਸ ਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਸਾਹਿਲ ਸ਼ਾਹ ਉਰਫ ਗੋਲੂ ਵਾਸੀ ਗੁਰੂ ਨਾਨਕ ਨਗਰ ਵਜੋਂ ਹੋਈ।

ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਚੋਰੀ ਦਾ ਸਾਈਕਲ ਵੇਚਣ ਜਾ ਰਹੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਕਬਜ਼ੇ ਵਿਚੋਂ ਇਕ ਚੋਰੀ ਦਾ ਸਾਈਕਲ ਵੀ ਬਰਾਮਦ ਹੋਇਆ ਹੈ। ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਸੁਭਾਸ਼ ਨਗਰ ਦੀ ਗਲੀ ਨੰਬਰ 6 ਵਾਸੀ ਸਾਹਿਲ ਕੁਮਾਰ ਵਜੋਂ ਹੋਈ।

 

Facebook Comments

Trending