Connect with us

ਇੰਡੀਆ ਨਿਊਜ਼

ਹੋਟਲ ‘ਚ ਲੱਗੀ ਅੱ.ਗ, 6 ਲੋਕਾਂ ਦੀ ਮੌ.ਤ, 45 ਲੋਕਾਂ ਨੂੰ ਬਚਾਇਆ

Published

on

ਪਟਨਾ: ਪਟਨਾ ‘ਚ ਵੀਰਵਾਰ ਨੂੰ ਲੱਗੀ ਭਿਆਨਕ ਅੱਗ ਦੀ ਘਟਨਾ ‘ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਅਜੇ ਵੀ ਗੰਭੀਰ ਰੂਪ ‘ਚ ਜ਼ਖਮੀ ਹਨ, ਜਿਨ੍ਹਾਂ ਦਾ ਪਟਨਾ ਦੇ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਪਟਨਾ ਸਿਟੀ ਦੇ ਐਸਪੀ ਚੰਦਰ ਪ੍ਰਕਾਸ਼ ਨੇ ਇਸ ਭਿਆਨਕ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਲ ਹਨ। ਪਟਨਾ ਸਟੇਸ਼ਨ ਨੇੜੇ ਪਾਲ ਹੋਟਲ ਕਮ ਰੈਸਟੋਰੈਂਟ ‘ਚ ਅੱਗ ਲੱਗਣ ਦਾ ਕਾਰਨ ਸਿਲੰਡਰ ਦਾ ਧਮਾਕਾ ਦੱਸਿਆ ਜਾ ਰਿਹਾ ਹੈ। ਪੁਲੀਸ ਅਨੁਸਾਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਚਾਰ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਪਟਨਾ ਸਟੇਸ਼ਨ ਨੇੜੇ ਸਥਿਤ ਪਾਲ ਹੋਟਲ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਾਫੀ ਮਿਹਨਤ ਕਰਨੀ ਪਈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੂੰ ਅੱਗ ਬੁਝਾਉਣ ਲਈ ਕਈ ਘੰਟੇ ਲੱਗ ਗਏ। ਘਟਨਾ ਤੋਂ ਬਾਅਦ ਡੀਜੀ ਫਾਇਰ ਸ਼ੋਭਾ ਅਹੋਤਕਰ ਵੀ ਮੌਕੇ ‘ਤੇ ਪਹੁੰਚ ਗਏ।
ਉਨ੍ਹਾਂ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਬਹੁਤ ਭਿਆਨਕ ਸੀ ਕਿਉਂਕਿ ਤੇਜ਼ ਹਵਾ ਚੱਲ ਰਹੀ ਸੀ। ਅੱਗ ਨੂੰ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲਣ ਤੋਂ ਰੋਕਣ ਲਈ ਅਹਿਤਿਆਤ ਵਜੋਂ ਬਿਜਲੀ ਕੱਟ ਦਿੱਤੀ ਗਈ।

ਹੋਟਲ ਵਿੱਚ ਅੱਗ ਲੱਗਣ ਤੋਂ ਬਾਅਦ 45 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਪਟਨਾ ਦੇ ਪੀਐਮਸੀਐਚ ਵਿੱਚ 38 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਪਟਨਾ ਦੇ ਕੋਤਵਾਲੀ ਥਾਣੇ ਅਧੀਨ ਵਾਪਰੇ ਇਸ ਹਾਦਸੇ ਨੂੰ ਲੈ ਕੇ ਪਟਨਾ ‘ਚ ਕਾਫੀ ਸਮੇਂ ਤੱਕ ਹਫੜਾ-ਦਫੜੀ ਮਚੀ ਰਹੀ। ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਫਿਲਹਾਲ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ।

ਪਤਾ ਲੱਗਾ ਹੈ ਕਿ ਅੱਗ ਲੱਗਣ ਦੀ ਇਸ ਘਟਨਾ ਵਿੱਚ ਇਮਾਰਤ ਵਿੱਚ ਕਈ ਲੋਕ ਫਸ ਗਏ ਸਨ, ਜਿਨ੍ਹਾਂ ਨੂੰ ਹਾਈਡ੍ਰੌਲਿਕ ਕਰੇਨ ਅਤੇ ਫਾਇਰ ਇੰਜਣ ਰਾਹੀਂ ਹੇਠਾਂ ਲਿਆਂਦਾ ਗਿਆ। ਫਾਇਰ ਬ੍ਰਿਗੇਡ ਦੀਆਂ ਪੰਜ ਵੱਡੀਆਂ ਗੱਡੀਆਂ ਮੌਕੇ ‘ਤੇ ਮੌਜੂਦ ਹਨ। ਇਮਾਰਤ ਵਿੱਚ ਫਸੇ ਕੁਝ ਲੋਕਾਂ ਨੂੰ ਜਦੋਂ ਬਚਾਇਆ ਗਿਆ ਤਾਂ ਉਹ ਬੇਹੋਸ਼ ਹੋ ਗਏ। ਬਹੁਤ ਸਾਰੇ ਲੋਕ ਅੱਗ ਵਿੱਚ ਫਸ ਗਏ ਸਨ ਅਤੇ ਮੁਸ਼ਕਿਲ ਨਾਲ ਬਚੇ ਸਨ।

Facebook Comments

Advertisement

Trending