Connect with us

ਪੰਜਾਬੀ

ਸਕੂਲਾਂ ‘ਚ ਪਿਛਲੇ 17 ਦਿਨਾਂ ਤੋਂ ਸੈਸ਼ਨ ਸ਼ੁਰੂ, ਹਾਲੇ ਤੱਕ ਸਕੂਲਾਂ ਤੱਕ ਨਹੀਂ ਪਹੁੰਚੀਆਂ ਕਿਤਾਬਾਂ

Published

on

Sessions have started in schools for the last 17 days, books have not reached the schools yet

ਲੁਧਿਆਣਾ : ਸਰਕਾਰੀ ਸਕੂਲਾਂ ‘ਚ ਸ਼ੁਰੂ ਹੋਏ 2022-23 ਦੇ ਸੈਸ਼ਨ ਨੂੰ 17 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਸਕੂਲਾਂ ‘ਚ ਕਿਤਾਬਾਂ ਨਹੀਂ ਪਹੁੰਚੀਆਂ। ਪੀਐੱਸਈਬੀ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਕਿਤਾਬਾਂ ਦੇ 335 ਟਾਈਟਲ ਜਾਰੀ ਕਰਦਾ ਹੈ ਅਤੇ ਜੋ ਬੋਰਡ ਸੀ ਪੀਐਸਈਬੀ ਦੇ ਡਿਪੂ ਦਫ਼ਤਰ ਵਿੱਚ ਪਹੁੰਚਾ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਕਿਤਾਬਾਂ ਬਲਾਕ ਪੱਧਰ ਅਤੇ ਫਿਰ ਸਕੂਲਾਂ ਤੱਕ ਪਹੁੰਚਦੀਆਂ ਹਨ।

ਪਿਛਲੇ ਹਫ਼ਤੇ ਤੱਕ ਜ਼ਿਲ੍ਹਾ ਡਿਪੂ ਦਫ਼ਤਰ ਵਿਚ ਕਿਤਾਬਾਂ ਦੇ ਸਿਰਫ਼ 29 ਟਾਈਟਲ ਹੀ ਪੁੱਜੇ ਸਨ ਅਤੇ ਉਨ੍ਹਾਂ ਨੂੰ ਬਲਾਕ ਪੱਧਰ ਤੱਕ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ। ਇਸ ਦੇ ਨਾਲ ਹੀ ਪੀਐਸਈਬੀ ਨੇ ਸੂਬੇ ਭਰ ਵਿੱਚ ਦੋ ਕਰੋੜ ਕਿਤਾਬਾਂ ਜਾਰੀ ਕਰਨੀਆਂ ਹਨ, ਜਿਨ੍ਹਾਂ ਵਿੱਚੋਂ ਡੇਢ ਕਰੋੜ ਕਿਤਾਬਾਂ ਸਰਕਾਰੀ ਸਕੂਲਾਂ ਵਿੱਚ ਅਤੇ 50 ਲੱਖ ਕਿਤਾਬਾਂ ਪ੍ਰਾਈਵੇਟ ਸਕੂਲਾਂ ਵਿੱਚ ਮੁਫ਼ਤ ਦਿੱਤੀਆਂ ਜਾਣੀਆਂ ਹਨ।

ਪੀਐੱਸਈਬੀ ਦੇ ਚੇਅਰਮੈਨ ਡਾ ਯੋਗਰਾਜ ਸਿੰਘ ਨੇ ਦੱਸਿਆ ਕਿ ਦੋ ਕਰੋੜ ਵਿਚੋਂ 50 ਲੱਖ ਕਿਤਾਬਾਂ ਬੋਰਡ ਡਿਪੂ ਦਫ਼ਤਰ ਨੂੰ ਭੇਜੀਆਂ ਜਾ ਚੁੱਕੀਆਂ ਹਨ ਅਤੇ 25 ਅਪ੍ਰੈਲ ਤੱਕ ਕਿਤਾਬਾਂ ਦੀ 100 ਫੀਸਦੀ ਅਦਾਇਗੀ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਸੈਸ਼ਨ ਵਿਚ ਕਿਤਾਬਾਂ ਦੀ ਅਦਾਇਗੀ ਵਿਚ ਦੇਰੀ ਦਾ ਕਾਰਨ ਇਹ ਸੀ ਕਿ ਚੋਣਾਂ ਵਿਚ ਬੋਰਡ ਦੇ ਅੱਧੇ ਤੋਂ ਵੱਧ ਸਟਾਫ ਦੀ ਡਿਊਟੀ ਲਗਾਈ ਗਈ ਸੀ ਅਤੇ ਫਿਰ ਬੋਰਡ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਬਦਲ ਦਿੱਤਾ ਗਿਆ ਸੀ ਜਿਸ ਨਾਲ ਕਿਤਾਬਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ।

Facebook Comments

Trending