Connect with us

ਅਪਰਾਧ

ਪੁਲਿਸ ਨੂੰ ਮਿਲੀ ਸਫਲਤਾ, ਭੁੱਕੀ ਸਮੇਤ 2 ਨ.ਸ਼ਾ ਤ/ਸਕਰ ਕਾਬੂ

Published

on

ਲੁਧਿਆਣਾ: ਪੁਲਸ ਚੌਕੀ ਨੂੰ ਦੇਖ ਕੇ ਭੱਜ ਰਹੇ ਨਸ਼ਾ ਤਸਕਰਾਂ ਨੇ ਆਪਣਾ ਮੋਟਰਸਾਈਕਲ ਰੋਕ ਲਿਆ, ਜਿਸ ‘ਤੇ ਪਿੱਛਾ ਕਰ ਰਹੀ ਟੀਮ ਨੇ ਦੋ ਨੌਜਵਾਨਾਂ ਨੂੰ ਦਬੋਚ ਲਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ 20 ਕਿਲੋ 500 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿੱਚ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਅਰੁਣ ਸਿੰਘ ਪੁੱਤਰ ਸੁਖਵੰਤ ਸਿੰਘ ਅਤੇ ਉਸ ਦੇ ਸਾਥੀ ਸੂਰਜ ਕੁਮਾਰ ਵਾਸੀ ਪਿੰਡ ਜੱਸੀਆਂ ਅਰੋੜਾ ਕਲੋਨੀ ਵਜੋਂ ਕੀਤੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸ਼ੀਅਲ ਰਿਮਾਂਡ ’ਤੇ ਲਿਆ ਗਿਆ ਹੈ।

ਏ.ਡੀ.ਸੀ.ਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੀ.ਆਈ.ਏ.3 ਦੀ ਪੁਲਿਸ ਪਾਰਟੀ ਜੀ.ਟੀ.ਰੋਡ ਜੱਸੀਆ ਕੱਤ ਨੇੜੇ ਸ਼ਰਾਬ ਦੇ ਠੇਕੇ ‘ਤੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੀ ਸੀ ਤਾਂ ਉਕਤ ਦੋਸ਼ੀ ਪਲਟੀਨਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਸਨ।

ਜਦੋਂ ਉਹ ਪੁਲਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਵਾਪਸ ਮੋੜਨ ਲੱਗਾ ਤਾਂ ਉਸ ਦਾ ਮੋਟਰਸਾਈਕਲ ਅਚਾਨਕ ਰੁਕ ਗਿਆ ਅਤੇ ਵਿਚਕਾਰ ਰੱਖਿਆ ਬੈਗ ਹੇਠਾਂ ਡਿੱਗ ਗਿਆ। ਪੁਲੀਸ ਨੇ ਜਦੋਂ ਉਸ ’ਤੇ ਕਾਬੂ ਪਾ ਕੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਚੂਰਾ ਪੋਸਤ ਬਰਾਮਦ ਹੋਇਆ।

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਟਰਾਂਸਪੋਰਟ ਨਗਰ ਵਿੱਚ ਪ੍ਰਵਾਸੀ ਡਰਾਈਵਰਾਂ ਤੋਂ ਭੁੱਕੀ ਖਰੀਦ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਦੇ ਹਨ। ਮੁਲਜ਼ਮਾਂ ਖ਼ਿਲਾਫ਼ ਦਰਜ ਹੋਰ ਕੇਸਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਹੋਰ ਤਸਕਰਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

Facebook Comments

Trending