Connect with us

ਪੰਜਾਬੀ

ਸਪਰਿੰਗ ਡੇਲ ਵਿਖੇ ਮਨਾਇਆ ਗਿਆ ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸ਼ਹਿਰਾ

Published

on

Dussehra, the festival of victory of good over evil, celebrated at Springdale

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ *ਦੁਸ਼ਹਿਰੇ* ਦੇ ਪਾਵਨ ਤਿਉਹਾਰ ਨੂੰ ਬੜੇ ਜੋਸ਼ ਤੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਸੰਬੰਧ ਵਿੱਚ ਛੋਟੇ^ਛੋਟੇ ਬੱਚੇ ਸ਼੍ਰੀ ਰਾਮ ਜੀ, ਮਾਤਾ ਸੀਤਾ ਜੀ, ਲੱਛਮਣ ਜੀ ਅਤੇ ਹਨੂਮਾਨ ਜੀ ਦੇ ਰੂਪ ਵਿੱਚ ਸਜੇ ਨਜਰ ਆਏ। ਇਸ ਦੌਰਾਨ ਬੱਚਿਆਂ ਨੇ ਰਾਮ ਲੀਲਾ ਦੀਆਂ ਕਈ ਝਾਕੀਆਂ ਨੂੰ ਵੀ ਪੇਸ਼ ਕੀਤਾ। ਇਸ ਦੇ ਨਾਲ਼ ਹੀ ਬੱਚਿਆਂ ਨੂੰ ਸਮਾਰਟ ਕਲਾਸਾਂ ਉੱਤੇ ਰਾਮਇਣ ਦੀਆਂ ਵੱਖ ਵੱਖ ਝਾਕੀਆਂ ਨੂੰ ਵੀ ਦਿਖਾਇਆ ਗਿਆ। ਸਾਰੇ ਅਧਿਆਪਕਾਂ ਨੇ ਬੱਚਿਆਂ ਨੂੰ ਰਾਮਾਇਣ ਅਤੇ*ਦੁਸ਼ਹਿਰੇ* ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ।

ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਅਤੇ ਅਧਿਅਪਕਾਂ ਨੂੰ ਦੁਸ਼ਹਿਰੇ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ਼ ਹੀ ਉਹਨਾਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਪਦ ਚਿਨ੍ਹਾਂ ਤੇ ਚੱਲਣ ਲਈ ਪ੍ਰੇਰਿਆ। ਇਸ ਦੇ ਨਾਲ਼ ਹੀ ਡਾਇਰੈਟਰਜ਼ ਸ਼੍ਰੀ ਮਨਦੀਪ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰਿਆਂ ਨੂੰ ਰਾਮ ਨੌਵੀਂ ਅਤੇ ਦੁਸ਼ਹਿਰੇ ਦੀਆਂ ਵਧਾਈਆਂ ਦਿੱਤੀਆਂ ।

Facebook Comments

Trending