Connect with us

ਪੰਜਾਬੀ

ਪੀ.ਏ.ਯੂ ਦੇ ਸਾਬਕਾ ਵਿਦਿਆਰਥੀ ਨੂੰ ਅਮਰੀਕਾ ‘ਚ ਖੋਜ ਕਰਨ ਲਈ ਮਿਲਿਆ ਦਾਖਲਾ 

Published

on

Former student of PAU got admission to do research in America
ਲੁਧਿਆਣਾ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ 2020-22 ਤੱਕ ਐੱਮ ਐੱਸ ਸੀ ਦੇ ਵਿਦਿਆਰਥੀ ਰਹੇ ਕੁਮਾਰੀ ਮਹਿਕਪ੍ਰੀਤ ਕੌਰ ਨੂੰ ਅਮਰੀਕਾ ਦੀ ਨਾਰਥ ਡਕੋਟਾ ਸਟੇਟ ਯੂਨੀਵਰਸਿਟੀ ਵਿੱਚ ਪੀ.ਐੱਚ.ਡੀ. ਲਈ ਦਾਖਲਾ ਮਿਲ ਗਿਆ ਹੈ . ਅਮਰੀਕਾ ਦੀ ਯੂਨੀਵਰਸਿਟੀ ਵੱਲੋਂ ਕੁਮਾਰੀ ਮਹਿਕਪ੍ਰੀਤ ਨੂੰ ਇਸ ਕਾਰਜ ਲਈ ਪੂਰੀ ਫੀਸ ਮੁਆਫੀ ਦੇ ਨਾਲ-ਨਾਲ ਵਜ਼ੀਫਾ ਵੀ ਦਿੱਤਾ ਜਾ ਰਿਹਾ ਹੈ |
ਪੀ.ਏ.ਯੂ. ਵਿਖੇ ਮਹਿਕਪ੍ਰੀਤ ਨੇ ਡਾ. ਅਮਿਤ ਚੌਧਰੀ ਦੀ ਨਿਗਰਾਨੀ ਹੇਠ ਪੰਜਾਬ ਵਿੱਚ ਮਧੂ-ਮੱਖੀਆਂ ਦੀ ਵਿਭਿੰਨਤਾ ਸੰਬੰਧੀ ਐੱਮ ਐੱਸ ਸੀ ਖੋਜ ਕਾਰਜ ਕੀਤਾ | ਇਸ ਦੌਰਾਨ ਵਿਦਿਆਰਥਣ ਵਿਭਾਗ ਦੇ ਸ਼ਹਿਦ ਮੱਖੀ ਮਾਹਿਰਾਂ ਤੋਂ ਅਗਵਾਈ ਪ੍ਰਾਪਤ ਕਰਕੇ ਅਗਲੇਰੇ ਅਕਾਦਮਿਕ ਸਫਰ ਦੀ ਤਿਆਰੀ ਕਰਦੀ ਰਹੀ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸ੍ਰੀਮਤੀ ਮਹਿਕਪ੍ਰੀਤ ਕੌਰ ਨੂੰ ਵਧਾਈ ਦਿੱਤੀ |

Facebook Comments

Trending