Connect with us

ਪੰਜਾਬੀ

ਸਪਰਿੰਗ ਡੇਲੀਅਨਜ਼ ਨੇ ਟ੍ਰੇਨਿੰਗ ਕੈਂਪ ਵਿੱਚ ਕੀਤੀ ਸ਼ਿਰਕਤ

Published

on

Spring Dalian's N. C. C. Attended the training camp

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਦੇ ਸੀਨੀਅਰ ਡਵੀਜ਼ਨ ਅਤੇ ਜੂਨੀਅਰ ਡਵੀਜ਼ਨ ਦੇ 41 ਕੈਡਿਟਸ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਐਨ. ਸੀ. ਸੀ. ਕੈਂਪ ਵਿੱਚ ਸ਼ਮੂਲੀਅਤ ਕਰ ਰਹੇ ਹਨ। ਇਹ ਟਰੇਨਿੰਗ ਕੈਂਪ 3 ਪੰਜਾਬ ਬਟਾਲੀਅਨ ਦੁਆਰਾ ਆਯੋਜਿਤ ਕੀਤਾ ਗਿਆ। ਇਸ ਟ੍ਰੇਨਿੰਗ ਕੈਂਪ ਦੌਰਾਨ ਬੱਚੇ ਅਨੁਸ਼ਾਸਨ ਅਤੇ ਆਰਮੀ ਦੇ ਜ਼ਰੂਰੀ ਪਹਿਲੂਆਂ ਬਾਰੇ ਜਾਣਕਾਰੀ ਲੈਣਗੇ। ਇਸ ਦੌਰਾਨ ਬੱਚਿਆਂ ਨੂੰ ਜ਼ਿੰਦਗੀ ਨੂੰ ਅਨੁਸ਼ਾਸਨ ਵਿੱਚ ਕਿਵੇਂ ਰੱਖਿਆ ਜਾਵੇ ਦੇ ਗੁਰਮੰਤਰ ਵੀ ਸਿਖਾਏ ਜਾਣਗੇ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆਂ ਦੀ ਰਵਾਨਗੀ ਵੇਲੇ ਉਨ੍ਹਾਂ ਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਨਾਲ਼ ਹੀ ਐਨ. ਸੀ. ਸੀ. ਕੈਂਪ ਦਾ ਖ਼ੂਬ ਲਾਹਾ ਲੈਣ ਲਈ ਉਨ੍ਹਾਂ ਦੀ ਪਿੱਠ ਵੀ ਥਾਪੜੀ। ਉਹਨਾਂ ਨਾਲ਼ ਹੀ ਇਹ ਵੀ ਦੱਸਿਆ ਕਿ ਐਨ. ਸੀ. ਸੀ. ਕੈਡਿਟ ਨੂੰ ਇਸ ਕੈਂਪ ਦੌਰਾਨ ਮਾਨਵ ਸੁਰੱਖਿਆ ਦੀ ਸਿਖਲਾਈ ਦਿੱਤੀ ਜਾਵੇਗੀ ਤੇ ਨਾਲ਼ ਹੀ ਕੈਡਿਟਸ ਨੂੰ ਮਾਰਚ-ਪਾਸਟ, ਮੈਪ ਰੀਡਿੰਗ ਅਤੇ ਸੈਲਫ਼ ਡਿਫ਼ੈਂਸ ਦੀ ਸਿਖਲਾਈ ਵੀ ਦਿੱਤੀ ਜਾਵੇਗੀ।

Facebook Comments

Trending