Connect with us

ਪੰਜਾਬੀ

ਸਪਰਿੰਗ ਡੇਲ ਸਕੂਲ ਵਿਖੇ ਕਾਰਵਾਈ Investiture Ceremony 

Published

on

Proceedings Investiture Ceremony at Springdale School

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ਸਕੂਲ ਪ੍ਰਤੀ ਕਰਮ ਨਿਸ਼ਠਾਵਾਨ ਬਣਨ ਲਈ Investiture Ceremony ਦਾ ਅਯੋਜਨ ਕੀਤਾ ਗਿਆ। ਇਸ ਸੈਰੇਮਨੀ ਵਿੱਚ ਹੈੱਡ ਗਰਲ ਅਤੇ ਹੈਡ ਬੁਆਏ’ ਨੂੰ ਸੈਂਸੇ ਪਾਏ ਗਏ। ਇਸ ਦੌਰਾਨ ਸਕੂਲ ਹਾਊਸ ਕੈਪਟਨ ਦੀ ਚੋਣ ਵੀ ਕੀਤੀ।

ਸਕੂਲ ਦੇ ਚਾਰੇ ਹਾਊਸ-ਰੋਜ਼, ਲਿਲੀ, ਜੈਸਮਿਨ ਅਤੇ ਲੋਟਸ ਹਾਊਸ ਦੇ ਕੈਪਟਨ, ਵਾਈਸ ਕੈਪਟਨ ਅਤੇ ਡਿਊਟੀ ਸਟੂਡੈਂਟਸ ਨੇ ‘ਹੈੱਡ ਗਰਲ’ ਅਤੇ ਹੈੱਡ ਬੁਆਏ ਦੀ ਅਧੀਨਗੀ ਹੇਠ ਸਹੁ ਗ੍ਰਹਿਣ ਕੀਤੀ। ਬੱਚਿਆਂ ਨੇ ਸਕੂਲ ਫਲੈਗ ਅਤੇ ਹਾਊਸ ਫਲੈਗਜ਼ ਹੱਥਾਂ ਵਿੱਚ ਪਕੜ ਕੇ ਸਕੂਲ ਦੀਆਂ ਹਰ ਗਤੀਵਿਧੀਆਂ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਕਰਤੱਵ ਪਾਲਣ ਦਾ ਜਿੰਮਾ ਲਿਆ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਸਕੂਲ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਉਹਨਾਂ ਦੀ ਖੂਬ ਪਿੱਠ ਥਾਪੜੀ। ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਇਨਵੈੱਸਟੀਚਰ ਸੈਰੇਮਨੀ ਵਿੱਚ ਮੌਜੂਦ ਬੱਚਿਆਂ ਨੂੰ ਖੂਬ ਹੱਲਾ-ਸ਼ੇਰੀ ਦਿੰਦੇ ਹੋਏ ਪੂਰੀ ਇਮਾਨਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਪ੍ਰੇਰਿਆ।

Facebook Comments

Trending