Connect with us

ਪੰਜਾਬ ਨਿਊਜ਼

ਰਿਮੋਟ ਸੈਂਸਿੰਗ ਸੈਂਟਰ ਵੱਲੋਂ ਦੋ ਹਫ਼ਤਿਆਂ ਦੀ ਸਿਖਲਾਈ ਸਫ਼ਲਤਾਪੂਰਵਰਕ ਸੰਪੰਨ

Published

on

Two weeks of training by Remote Sensing Center successfully completed

ਲੁਧਿਆਣਾ : ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਵੱਲੋਂ ਨੌਕਰੀ ਕਰ ਰਹੇ ਅਧਿਕਾਰੀਆਂ ਲਈ ਖੇਤੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੀਆਂ ਵਿਧੀਆਂ ਦੀ ਵਰਤੋਂ ਸੰਬੰਧੀ ਸਿਖਲਾਈ ਬੀਤੇ ਦਿਨੀਂ ਸਫਲਤਾਪੂਰਵਕ ਸਮਾਪਤ ਹੋਈ । ਇਸ ਸਿਖਲਾਈ ਲਈ ਪੀ.ਏ.ਯੂ. ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਵਿਭਾਗਾਂ ਜਿਵੇਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲ ਸਰੋਤ ਵਿਕਾਸ ਵਿਭਾਗ, ਊਰਜਾ ਸੰਭਾਲ ਵਿਭਾਗ ਅਤੇ ਕਈ ਹੋਰ ਸੰਸਥਾਵਾਂ ਦੇ 31 ਅਧਿਕਾਰੀ ਸ਼ਾਮਿਲ ਹੋਏ ।

ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਆਈ ਆਈ ਟੀ ਬੈਂਗਲੂਰੁ ਦੇ ਵਿਗਿਆਨੀ ਡਾ. ਵੀ ਕੇ ਡਡਵਾਲ ਨੇ ਕੀਤੀ । ਡਾ. ਡਡਵਾਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸ ਸਿਖਲਾਈ ਨੂੰ ਬੇਹੱਦ ਸੁਚਾਰੂ ਤਰੀਕੇ ਨਾਲ ਨੇਪਰੇ ਚੜਾਇਆ ਗਿਆ ਹੈ । ਹੁਣ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਿਖਲਾਈ ਤੋਂ ਹਾਸਲ ਕੀਤੇ ਸਿਧਾਤਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਲਾਗੂ ਕਰਨ ਦਾ ਮਾਹੌਲ ਬਨਾਉਣ ।ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਨਿਰਦੇਸ਼ਕ ਡਾ. ਬਿ੍ਰਜੇਂਦਰ ਪਟੇਰੀਆ ਨੇ ਇਸ ਸਿਖਲਾਈ ਦੌਰਾਨ ਮਾਹਿਰ ਭਾਸ਼ਣ ਦੇਣ ਲਈ ਸ਼ਾਮਿਲ ਹੋਏ ਭਾਰਤ ਦੇ ਪ੍ਰਸਿੱਧ ਸਪੇਸ ਵਿਗਿਆਨੀਆਂ ਦਾ ਧੰਨਵਾਦ ਕੀਤਾ ।

 

Facebook Comments

Trending