Connect with us

ਪੰਜਾਬੀ

ਡਾਕਘਰ ਵਲੋਂ ਸੁਕੰਨਿਆ ਸਮ੍ਰਿਧੀ ਖਾਤਿਆਂ ਲਈ ਵਿਸ਼ੇਸ਼ ਕੈਂਪ ਆਯੋਜਿਤ

Published

on

Post office organized a special camp for Sukanya Samridhi accounts

ਲੁਧਿਆਣਾ :  ਡਾਕ ਵਿਭਾਗ, ਲੁਧਿਆਣਾ ਸਿਟੀ ਡਵੀਜ਼ਨ, ਲੁਧਿਆਣਾ ਵਲੋਂ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਸੁਕੰਨਿਆ ਸਮਰਿਧੀ ਖਾਤੇ ਖੋਲ੍ਹਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਹ ਜਸ਼ਨ ਭਾਰਤ ਸਰਕਾਰ ਵਲੋਂ ਆਜ਼ਾਦੀ ਦੇ 75 ਸਾਲਾਂ ਨੂੰ ਮਨਾਉਣ ਲਈ ਕੀਤੀ ਪਹਿਲਕਦਮੀ ਦਾ ਹਿੱਸਾ ਹਨ। ਇਸ ਮੁਹਿੰਮ ਦੌਰਾਨ ਡਾਕ ਵਿਭਾਗ ਨੇ ਸਾਰੀਆਂ ਯੋਗ ਲੜਕੀਆਂ ਦੇ ਸਬੰਧ ਵਿੱਚ 7.5 ਲੱਖ ਸੁਕੰਨਿਆ ਸਮਰਿਧੀ ਨੂੰ ਭਾਰਤ ਭਰ ਵਿੱਚ ਖੋਲ੍ਹਣ ਲਈ ਵਚਨਬੱਧ ਕੀਤਾ ਹੈ।

ਵਿਕਾਸ ਸ਼ਰਮਾ ਸੁਪਰਡੈਂਟ ਆਫ ਪੋਸਟ ਆਫਿਸ, ਸਿਟੀ ਡਿਵੀਜ਼ਨ, ਲੁਧਿਆਣਾ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਸੁਕੰਨਿਆ ਸਮਰਿਧੀ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਅਸੀਂ ਇਸ ਖਾਤੇ ਰਾਹੀਂ ਥੋੜ੍ਹੀ ਜਿਹੀ ਰਕਮ ਦਾ ਨਿਵੇਸ਼ ਕਰਕੇ ਇੱਕ ਬੱਚੀ ਲਈ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਬਣਾ ਸਕਦੇ ਹਾਂ। ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਡਾਕ ਸੇਵਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਜਿਲਾ ਸਿੱਖਿਆ ਅਫ਼ਸਰ ਅਤੇ ਐਸ.ਐਸ.ਆਰ.ਐਮ. ‘ਐਲ.ਡੀ.’ ਡਵੀਜ਼ਨ ਆਰ.ਐਮ.ਐਸ. ਲੁਧਿਆਣਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਸਾਡੇ ਮੌਜੂਦਾ ਸਮਾਜਿਕ ਸੈਟਅਪ ਵਿੱਚ ਸੁਕੰਨਿਆ ਸਮਰਿਧੀ ਖਾਤੇ ਖੋਲ੍ਹਣ ਦੀ ਜ਼ਰੂਰੀਤਾ ‘ਤੇ ਪ੍ਰਭਾਵ ਪਾਇਆ। ਏ.ਡੀ.ਸੀ. ਅਨੀਤਾ ਦਰਸ਼ੀ ਵਲੋਂ ਹਾਜ਼ਰ ਸਟਾਫ਼ ਨੂੰ ਪ੍ਰੇਰਿਤ ਕੀਤਾ ਅਤੇ ਸੁਕੰਨਿਆ ਸਮਰਿਧੀ ਅਕਾਊਂਟ ਕੈਂਪਾਂ ਦੀ ਸੰਸਥਾ ਵਿੱਚ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।

Facebook Comments

Trending