Connect with us

ਪੰਜਾਬੀ

ਮੁੱਖ ਡਾਕਘਰ ‘ਚ ਸੁਕੰਨਿਆ ਸਮ੍ਰਿਧੀ ਖਾਤਿਆਂ ਲਈ ਵਿਸ਼ੇਸ਼ ਕੈਂਪ

Published

on

Special Camp for Sukanya Samridhi Accounts at Head Post Office

ਲੁਧਿਆਣਾ : ਲੁਧਿਆਣਾ ਡਾਕ ਵਿਭਾਗ ਵੱਲੋਂ ਸਥਾਨਕ ਭਾਰਤ ਨਗਰ ਚੌਕ ਨੇੜੇ ਮੁੱਖ ਡਾਕਘਰ ਵਿਖੇ 9 ਅਤੇ 10 ਫਰਵਰੀ ਨੂੰ ਸੁਕੰਨਿਆ ਸਮ੍ਰਿਧੀ ਖਾਤੇ ਖੋਲ੍ਹਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਡਾਕ ਵਿਭਾਗ ਤੋਂ ਬਿਜ਼ਨਸ ਡਿਵੈਲਪਮੈਂਟ ਅਫਸਰ ਨਿਸ਼ੀ ਮਨੀ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ 0 ਤੋਂ 10 ਸਾਲ ਦੀ ਉਮਰ ਦੀਆਂ ਬੱਚੀਆਂ ਲਈ ਪੋਸਟ ਆਫਿਸ ਵਿੱਚ ਮਾਤਾ-ਪਿਤਾ/ਸਰਪ੍ਰਸਤਾਂ ਦੁਆਰਾ ਘੱਟੋ-ਘੱਟ 250 ਰੁਪਏ ਦੀ ਰਕਮ ਨਾਲ ਖਾਤਾ ਖੋਲ੍ਹਿਆ ਜਾ ਸਕਦਾ ਹੈ।

ਸੁਕੰਨਿਆ ਸਮ੍ਰਿਧੀ ਯੋਜਨਾ 2015 ਵਿੱਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇੱਕ ਵਿੱਤੀ ਸਾਲ ਦੌਰਾਨ ਵੱਧ ਤੋਂ ਵੱਧ 1.5 ਲੱਖ ਰੁਪਏ ਦੀ ਰਕਮ ਚੈੱਕ, ਡਿਮਾਂਡ ਡਰਾਫਟ ਜਾਂ ਨਕਦ ਰਾਸ਼ੀ ਰਾਹੀਂ ਜਮ੍ਹਾ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੀ ਮਿਆਦ 15 ਸਾਲ ਸੀ ਅਤੇ ਬੈਂਕ ਖਾਤਾ 21 ਸਾਲ ਬਾਅਦ ਜਾਂ ਲੜਕੀ ਦੇ ਵਿਆਹ ‘ਤੇ ਮਚਿਓਰ ਹੋ ਜਾਵੇਗਾ। ਇਸ ਤੋਂ ਇਲਾਵਾ 18 ਸਾਲ ਤੋਂ ਬਾਅਦ ਲੜਕੀਆਂ ਨੂੰ 50 ਫੀਸਦੀ ਨਿਕਾਸੀ ਦੀ ਇਜਾਜ਼ਤ ਦਿੱਤੀ ਗਈ ਹੈ

Facebook Comments

Trending