Connect with us

ਪੰਜਾਬੀ

ਜਮਾਨਤ ਮਿਲਣ ਉਪਰੰਤ ਬਰਨਾਲਾ ਜੇਲ ਵਿਚੋਂ ਰਿਹਾਈ ਤੋਂ ਬਾਅਦ ਲੁਧਿਆਣਾ ਪੁੱਜੇ ਬੈਂਸ

Published

on

Bains reached Ludhiana after being released from Barnala Jail after getting bail

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੂੰ ਕਥਿਤ ਜ਼ਬਰ ਜਨਾਹ, ਇਰਾਦਾ ਕ/ਤਲ ਸਮੇਤ 23 ਮੁਕੱਦਮਿਆਂ ਵਿੱਚੋਂ ਜਮਾਨਤ ਮਿਲਣ ਉਪਰੰਤ ਅੱਜ ਬਰਨਾਲਾ ਜੇਲ ਵਿਚੋਂ ਰਿਹਾਈ ਹੋ ਗਈ। ਇਸ ਮੋਕੇ ਵੱਡੀ ਗਿਣਤੀ ਇਕੱਠ ਵਿੱਚ ਇਕੱਲਾਂ ਲੁਧਿਆਣਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਦੇ ਲੋਕ ਹਾਜਰ ਹੋਏ।

ਇਹ ਦੂਸਰੀ ਵਾਰ ਹੈ ਕਿ ਸ. ਬੈਂਸ ਕਥਿਤ ਝੂਠੇ ਮੁਕਦਮਿਆਂ ਵਿੱਚ ਜੇਲ ਕੱਟ ਕੇ ਰਿਹਾਅ ਹੋਏ ਹੋਣ ਅਤੇ ਉਨ੍ਹਾ ਦੇ ਸਮਰਥਕਾਂ ਅਤੇ ਚਾਹੁੰਣ ਵਾਲਿਆਂ ਨੇ ਰਿਕਾਰਡ ਤੋੜ ਇਕੱਠ ਕਰਕੇ ਸਰਕਾਰਾਂ ਤੱਕ ਆਪਣੀ ਆਵਾਜ਼ ਪੁਹੰਚਾਈ ਹੋਵੇ। ਇਸ ਮੋਕੇ ਸੁਧਾਰ ਘਰ ਬਰਨਾਲਾ ਦੇ ਬਾਹਰ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਏ ਸ. ਸਿਮਰਜੀਤ ਸਿੰਘ ਬੈਂਸ ਨੇੁਿ ਕਹਾ ਕਿ ਮੈਨੂ ਭਾਰਤ ਦੀ ਨਿਆਂ ਪ੍ਰਨਾਲੀ ਤੇ ਪੂਰਨ ਵਿਸ਼ਵਾਸ਼ ਹੈ।

ਉਨ੍ਹਾ ਕਿਹਾ ਕਿ ਇਹ ਪਹਿਲੀ ਵਾਰ ਨਹੀ ਕਿ ਸਿਆਸਤ ਦਾ ਮਿਆਰ ਥੱਲੇ ਸਿਟ ਕੇ ਲੋਕ ਹਿੱਤਾ ਲਈ ਉੱਠਣ ਵਾਲੀ ਉਨ੍ਹਾ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਹੋਵੇ, ਪਰ ਤਾਮਾਮ ਧੱਕੇਸ਼ਾਹੀ ਅਤੇ ਜਬਰ ਜੁਲਮ ਦਾ ਡੱਟ ਕੇ ਸਾਹਮਣਾ ਕਰਨ ਦੀ ਤਾਕਤ ਉਨ੍ਹਾ ਨੂੰ ਹਰ ਇਕ ਵਰਕਰ ਦੇ ਹੋਸਲੇ ਨੂੰ ਦੇਖ ਕੇ ਮਿਲਦੀ ਹੈ, ਜੋ ਜਬਰ ਜੁਲਮ ਖਿਲਾਫ ਵਿੱਢੀ ਇਸ ਲੜਾਈ ਵਿੱਚ ਉਨ੍ਹਾ ਦੀ ਢਾਲ ਬਣਕੇ ਨਾਲ ਖੜਾ ਰਿਹਾ।

ਇਸ ਮੋਕੇ ਵਿਸ਼ੇਸ਼ ਤੋਰ ਤੇ ਗਿੱਲ ਰੋਡ ਤੇ ਇਲਾਕਾ ਨਿਵਾਸੀਆਂ ਵਲੋਂ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ, ਜਿੱਥੇ ਸੰਗਤ ਦਾ ਉਤਸਾਹ ਦੇਖਣ ਯੋਗ ਸੀ। ਹਜਾਰਾਂ ਕਾਰਾਂ ਦੇ ਕਾਫਲੇ ਨਾਲ ਲੁਧਿਆਣੇ ਪੁੱਜੇ ਬੈਂਸ ਦਾ ਅਣਗਿਣਤ ਥਾਵਾਂ ਤੇ ਸਵਾਗਤ ਕੀਤਾ ਗਿਆ, ਲੱਡੂ ਵੰਡੇ ਗਏ ਅਤੇ ਉਨ੍ਹਾ ਦੇ ਹੱਕ ਵਿੱਚ ਨਾਅਰੇ ਲਾਏ ਗਏ। ਬੇਸ਼ੱਕ ਲਗਾਤਾਰ 10 ਸਾਲ ਵਿਧਾਇਕ ਦੇ ਤੋਰ ਤੇ ਬੈਂਸ ਨੇ ਹਲਕੇ ਦੀ ਨੁੰਮਾਇੰਦਗੀ ਕੀਤੀ ਅਤੇ 2022 ਦੀਆਂ ਚੋਣਾ ਦੋਨੇ ਭਰਾ ਹਾਰ ਗਏ।

Facebook Comments

Trending