Connect with us

ਪੰਜਾਬੀ

ਸਪਰਿੰਗ ਡੇਲ ਪਬਲਿਕ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ

Published

on

New season of Spring Dale Public School begins

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ਼ ਹੋਈ। ਇਸ ਸੰਬੰਧ ਵਿੱਚ ਸਕੂਲ ਬੈਂਡ ਦੀ ਰਮਣੀਕ ਧੁਨ ਨਾਲ਼ ਬੱਚਿਆਂ ਦਾ ਸਕੂਲ ਪਹੁੰਚਣ ‘ਤੇ ਸੁਆਗਤ ਕੀਤਾ ਗਿਆ। ਬੱਚਿਆਂ ਨੇ ਸਕੂਲ ਦੀ ਦਹਿਲੀਜ਼ ਨੂੰ ਮੱਥਾ ਟੇਕ ਕੇ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਕੂਲ ਨੂੰ ਰੰਗ- ਬਿਰੰਗੇ ਗੁਬਾਰਿਆਂ ਨਾਲ਼ ਸਜਾਇਆ ਗਿਆ।

ਇਸ ਮੌਕੇ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਦਾ ਦਿਲ ਦੀਆਂ ਗਹਿਰਾਈਆਂ ਨਾਲ਼ ਨਿੱਘਾ ਸੁਆਗਤ ਕੀਤਾ। ਉਹਨਾਂ ਨਾਲ਼ ਹੀ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਨਵੀਨ ਸੋਚ ਅਤੇ ਉੱਚ ਵਿਚਾਰ ਸਮੇਂ ਦੀ ਮੰਗ ਹਨ ਸੋ ਤੁਸੀਂ ਸਾਰਿਆਂ ਨੇ ਹੀ ਪਹਿਲੇ ਦਿਨ ਤੋਂ ਹੀ ਦ੍ਰਿੜ ਸੰਕਲਪੀ ਬਣਨਾ ਹੈ ਅਤੇ ਆਪਣੇ ਮਿੱਥੇ ਗਏ ਟੀਚਿਆਂ ਨੂੰ ਪੂਰਾ ਕਰਨਾ ਹੈ।

Facebook Comments

Trending