Connect with us

ਪੰਜਾਬੀ

ਸਰਕਾਰੀ ਕਾਲਜ ਵਿਖੇ ਪਲੇਸਮੈਂਟ ਡਰਾਈਵ ਦਾ ਕੀਤਾ ਆਯੋਜਨ

Published

on

Organized placement drive at Government College

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਕਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ ਕਾਲਜ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਇੱਕ ਸਾਫਟ ਸਕਿੱਲ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ। ਜੀਐਨਆਈਐਮਟੀ ਤੋਂ ਸ਼੍ਰੀਮਤੀ ਸ਼ਲਿਪਾ ਮਿਗਲਾਨੀ ਨੇ ਪ੍ਰਿੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਰੁਜ਼ਗਾਰ ਵਧਾਉਣ ਦੇ ਹੁਨਰ ਨੂੰ ਸੁਧਾਰਨ ਬਾਰੇ ਲੈਕਚਰ ਦਿੱਤਾ।

ਆਈਸੀਆਈਸੀਆਈ ਬੈਂਕ ਦੇ ਸ੍ਰੀ ਵਰੁਣ ਨਾਗਰ ਅਤੇ ਸ੍ਰੀ ਅਭਿਜੀਤ ਨੇ ਰਿਲੇਸ਼ਨਸ਼ਪਿ ਅਫਸਰ ਦੇ ਅਹੁਦੇ ਲਈ ਪਲੇਸਮੈਂਟ ਡਰਾਈਵ ਚਲਾਈ। ਜਿਸ ਵਿੱਚ ਕੁੱਲ 39 ਵਿਦਿਆਰਥੀਆਂ ਨੇ ਪਲੇਸਮੈਂਟ ਡਰਾਈਵ ਵਿੱਚ ਭਾਗ ਲਿਆ ਜਿਨ੍ਹਾਂ ਵਿੱਚੋਂ 15 ਵਿਦਿਆਰਥੀਆਂ ਨੇ ਪਹਿਲੇ ਗੇੜ ਵਿੱਚ ਪਾਸ ਕੀਤਾ ਅਤੇ 3 ਰਾਉਂਡਾਂ ਤੋਂ ਬਾਅਦ ਬੀਕਾਮ ਤੀਜਾ, ਬੀ.ਏਤੀਜਾ, ਬੀ.ਬੀ.ਏ ਤੀਜਾ ਅਤੇ ਐਮ.ਕਾਮਦੂਜਾ ਦੀਆਂ 8 ਵਿਦਿਆਰਥੀ ਨੇ ਪ੍ਰੀਖਿਆ ਪਾਸ ਕੀਤੀ ਅਤੇ ਨੌਕਰੀ ਲਈ ਚੁਣੇ ਗਏ।

ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਵਧਾਈ ਦਿੱਤੀ। ਸ. ਗੁਰਮੀਤ ਸਿੰਘ ਇੰਚਾਰਜ ਕੈਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ ਵੀ ਵਿਦਿਆਰਥੀਆਂ ਨੂੰ ਕਰੀਅਰ ਕਾਉਂਸਲਿੰਗ ਅਤੇ ਮਾਰਗ ਦਰਸ਼ਨ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਵਿੱਚ ਵਾਧਾ ਕੀਤਾ ਜਾ ਸਕੇ।

Facebook Comments

Trending