Connect with us

ਅਪਰਾਧ

ਲੁਧਿਆਣਾ ‘ਚ ਕਾਰੋਬਾਰੀ ਦੇ 5 ਨੇਪਾਲੀ ਨੌਕਰਾਂ ਨੇ ਉਡਾਏ ਲੱਖਾਂ ਦੇ ਗਹਿਣੇ ਤੇ ਨਕਦੀ

Published

on

Millions of jewelery and cash stolen by 5 Nepali servants of a businessman in Ludhiana

ਲੁਧਿਆਣਾ : ਸਰਾਭਾ ਨਗਰ ਐਕਸਟੈਂਸ਼ਨ ਸਥਿਤ ਫਾਰਮ ਹਾਊਸ ‘ਚ ਰੱਖੇ 5 ਨੇਪਾਲੀ ਨੌਕਰਾਂ ਨੇ ਲਾਕਰ ਤੋੜ ਕੇ ਲੱਖਾਂ ਦੇ ਗਹਿਣੇ ਤੇ ਨਕਦੀ ‘ਤੇ ਹੱਥ ਸਾਫ ਕਰ ਲਿਆ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਮਹਾਰਾਸ਼ਟਰ ਦੇ ਤੀਰਥ ਸਥਾਨ ‘ਤੇ ਗਏ ਵਪਾਰੀ ਤੇ ਉਸ ਦਾ ਪਰਿਵਾਰ ਵਾਪਸ ਪਰਤਿਆ। ਸੂਚਨਾ ਮਿਲਣ ‘ਤੇ ਥਾਣਾ ਸਦਰ ਦੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਸਰਾਭਾ ਨਗਰ ਐਕਸਟੈਂਸ਼ਨ ਦੇ ਰਹਿਣ ਵਾਲੇ ਸੁਧੀਰ ਨੰਦਾ ਦੀ ਸ਼ਿਕਾਇਤ ’ਤੇ ਨਕੁਲ ਬਾਮ, ਰਾਜ ਬਹਾਦਰ, ਮਹਿੰਦਰ ਬਾਮ, ਪ੍ਰਕਾਸ਼ ਬਾਮ ਤੇ ਗੰਗਾ ਬਾਮ ਖਿਲਾਫ ਕੇਸ ਦਰਜ ਕੀਤਾ। ਉਨ੍ਹਾਂ ਆਪਣੇ ਬਿਆਨ ‘ਚ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਆਪਣੇ ਫਾਰਮ ਹਾਊਸ, ਸਫ਼ਾਈ ਤੇ ਹੋਰ ਘਰੇਲੂ ਕੰਮ ਕਰਨ ਲਈ ਰੱਖਿਆ ਸੀ। ਪਿਛਲੇ ਐਤਵਾਰ ਨੂੰ ਉਹ ਪੂਰੇ ਪਰਿਵਾਰ ਨਾਲ ਸ਼੍ਰੀ ਸ਼ਿਰਡੀ ਸਾਈਂ ਬਾਬਾ ਦੇ ਦਰਸ਼ਨਾਂ ਲਈ ਮਹਾਰਾਸ਼ਟਰ ਗਏ ਸੀ।

ਸੋਮਵਾਰ ਨੂੰ ਉਨ੍ਹਾਂ ਦੇ ਡਰਾਈਵਰ ਨੇ ਫੋਨ ਕਰ ਕੇ ਦੱਸਿਆ ਕਿ ਉਪਰੋਕਤ ਸਾਰੇ ਨੌਕਰ ਘਰ ਵਿੱਚ ਚੋਰੀ ਕਰਕੇ ਫਰਾਰ ਹੋ ਗਏ ਹਨ। ਜਦੋਂ ਉਹ ਘਰ ਪਰਤੇ ਤਾਂ ਦੇਖਿਆ ਕਿ ਮੁਲਜ਼ਮਾਂ ਨੇ ਫਾਰਮ ਹਾਊਸ ‘ਚ ਘਰ ਦੇ ਪਿੱਛੇ ਬਣੇ ਸਟੋਰ ਦੀ ਲੋਹੇ ਦੀ ਗਰਿੱਲ ਤੇ ਸ਼ੀਸ਼ੇ ਤੋੜ ਕੇ ਅੰਦਰੋਂ ਲੱਕੜ ਦੀਆਂ ਅਲਮਾਰੀਆਂ ਦੇ ਤਾਲੇ ਤੋੜ ਕੇ ਅੰਦਰ ਰੱਖੇ ਸੋਨਾ, ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ।

Facebook Comments

Trending