Connect with us

ਅਪਰਾਧ

ਦਿਮਾਗੀ ਤੌਰ ‘ਤੇ ਪਰੇਸ਼ਾਨ ਵਿਅਕਤੀ ਤੇ ਨਾਬਾਲਿਗ ਲੜਕੀ ਸ਼ੱਕੀ ਹਾਲਾਤ ‘ਚ ਲਾਪਤਾ

Published

on

Mentally disturbed person and minor girl missing in suspicious circumstances

ਲੁਧਿਆਣਾ : ਮਹਾਨਗਰ ਦੇ ਦੋ ਵੱਖ-ਵੱਖ ਇਲਾਕਿਆਂ ਵਿਚ ਦਿਮਾਗੀ ਤੌਰ ‘ਤੇ ਪਰੇਸ਼ਾਨ ਵਿਅਕਤੀ ਤੇ ਇਕ ਨਾਬਾਲਿਗ ਲੜਕੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਏ। ਪਹਿਲਾ ਮਾਮਲਾ ਥਾਣਾ ਟਿੱਬਾ ਪੁਲਿਸ ਵਲੋਂ ਨਿਊ ਸੁਭਾਸ਼ ਨਗਰ ਦੇ ਰਹਿਣ ਵਾਲੇ ਰਜਿੰਦਰ ਕੁਮਾਰ ਦੇ ਬਿਆਨ ਉੱਪਰ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮੁਤਾਬਕ ਉਸ ਦਾ ਛੋਟਾ ਭਰਾ ਰਵਿੰਦਰ ਕੁਮਾਰ (33) ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ। ਕੁਝ ਦਿਨ ਪਹਿਲਾਂ ਰਵਿੰਦਰ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲਾ ਗਿਆ ਅਤੇ ਦੇਰ ਰਾਤ ਤੱਕ ਵਾਪਸ ਨਾ ਆਇਆ।

ਉਨ੍ਹਾਂ ਆਪਣੇ ਪੁੱਧਰ ਤੇ ਭਰਾ ਦੀ ਕਾਫ਼ੀ ਭਾਲ ਕੀਤੀ ਪਰ ਜਦੋਂ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਟਿੱਬਾ ਪੁਲਿਸ ਕੋਲ ਦਰਜ ਕਰਵਾ ਦਿੱਤੀ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਉਸ ਦੇ ਭਰਾ ਨੂੰ ਕਿਸੇ ਨੇ ਨਿੱਜੀ ਸੁਆਰਥ ਲਈ ਅਗਵਾ ਕਰਕੇ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ।

ਅਜਿਹੇ ਹੀ ਦੂਜੇ ਮਾਮਲੇ ਵਿਚ ਥਾਣਾ ਟਿੱਬਾ ਪੁਲਿਸ ਨੇ ਭਰਪੂਰ ਨਗਰ ਰਹਿਣ ਵਾਲੇ ਵਿਅਕਤੀ ਦੇ ਬਿਆਨ ਉੱਪਰ ਪਰਚਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮੁਤਾਬਕ ਉਸ ਦੀ ਕਰੀਬ ਸੋਲ਼ਾਂ ਸਾਲ ਦੀ ਨਾਬਾਲਿਗ ਲੜਕੀ ਵੀਹ ਮਾਰਚ ਨੂੰ ਦਿਨੇ ਕਰੀਬ ਸਾਢੇ ਗਿਆਰਾਂ ਵਜੇ ਦੁਕਾਨ ‘ਤੇ ਸਾਮਾਨ ਲੈਣ ਲਈ ਗਈ। ਕਾਫੀ ਦੇਰ ਤਕ ਲੜਕੀ ਘਰ ਵਾਪਸ ਨਾ ਆਈ ਤਾਂ ਉਨ੍ਹਾਂ ਆਪਣੇ ਪੱਧਰ ‘ਤੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਜਦ ਲੜਕੀ ਬਾਰੇ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਇਸ ਮਾਮਲੇ ਨੂੰ ਥਾਣਾ ਟਿੱਬਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ।

Facebook Comments

Trending