Connect with us

ਪੰਜਾਬ ਨਿਊਜ਼

ਪੁਲਸ ਦੀ ਦੁਰਵਰਤੋਂ ਕਰਕੇ ਮਜੀਠੀਆ ’ਤੇ ਝੂਠਾ ਕੇਸ ਦਰਜ ਕਰਵਾਇਆ – ਸੁਖਬੀਰ ਬਾਦਲ

Published

on

False case registered against Majithia for misusing police - Sukhbir Badal

ਲੁਧਿਆਣਾ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਬਿਕਰਮ ਮਜੀਠੀਆ ਖ਼ਿਲਾਫ ਇਕ ਵੀ ਸਬੂਤ ਮਿਲ ਜਾਵੇ ਤਾਂ ਉਹ ਸਿਆਸਤ ਛੱਡ ਦੇਣਗੇ। ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵੱਡੀ ਸਾਜ਼ਿਸ਼ ਤਹਿਤ ਸਾਬਕਾ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਨੂੰ ਮੋਹਰਾ ਬਣਾ ਕੇ ਮਜੀਠੀਆ ’ਤੇ ਝੂਠਾ ਡਰੱਗ ਦਾ ਕੇਸ ਪਾਇਆ ਹੈ।

ਉਨ੍ਹਾਂ ਕਿਹਾ ਕਿ ਸਾਬਕਾ ਡੀ. ਜੀ. ਪੀ. ਚਟੋਪਾਧਿਆਏ ਦੀ ਭਗੌੜਿਆਂ ਨਾਲ ਗੱਲਬਾਤ ਦੀ ਟੇਪ ਰਿਕਾਰਡਿੰਗ ਇਕ ਅੰਗਰੇਜ਼ੀ ਅਖ਼ਬਾਰ ਨੇ ਸਾਰਿਆਂ ਸਾਹਮਣੇ ਪੇਸ਼ ਕੀਤੀ ਹੈ, ਜਿਸ ’ਚ ਚਟੋਪਾਧਿਆਏ, ਇਕ ਭਗੌੜੇ ਤੇ ਇਕ ਹੋਰ ਅਫ਼ਸਰ ਨਾਲ ਮਿਲ ਕੇ ਕੇਸ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਇਹ ਸਰਕਾਰ ਆਈ ਹੈ, ਮੁੱਖ ਮੰਤਰੀ ਚੰਨੀ ਤੇ ਸਿੱਧੂ ਦਾ ਇਕੋ ਨਿਸ਼ਾਨਾ ਸੀ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਜਾਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ ਕੇਸ ਦਰਜ ਕਰੋ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਤੇ ਸੁੱਖੀ ਰੰਧਾਵਾ ਨੇ ਅਫ਼ਸਰਾਂ ਨੂੰ ਡਰਾ ਕੇ ਸਾਡੇ ’ਤੇ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਨਹੀਂ ਕੀਤੇ। ਬਾਦਲ ਨੇ ਕਿਹਾ ਕਿ ਪੰਜਾਬ ਦੇ 2 ਡੀ. ਜੀ. ਪੀ. ਸਟੈਂਡ ਲੈ ਕੇ ਬੈਠੇ ਸਨ ਕਿ ਬਿਕਰਮ ਮਜੀਠੀਆ ਖ਼ਿਲਾਫ ਕੋਈ ਕੇਸ ਬਣਦਾ ਹੀ ਨਹੀਂ ਤੇ ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਫਿਰ ਚਟੋਪਾਧਿਆਏ ਨੂੰ ਡੀ. ਜੀ. ਪੀ. ਬਣਾਇਆ, ਜਿਸ ਦਾ ਕ੍ਰਿਮੀਨਲ ਰਿਕਾਰਡ ਹੈ ਤੇ ਹਾਈਕੋਰਟ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਫਿੱਟ ਨਹੀਂ ਹੈ।

ਉਨ੍ਹਾਂ ਕਿਹਾ ਕਿ ਚਟੋਪਾਧਿਆਏ ਦੀ ਭਗੌੜਿਆਂ ਨਾਲ ਗੱਲਬਾਤ ਦੀਆਂ ਟੇਪਾਂ ਨੂੰ ਲੈ ਕੇ ਕੇਂਦਰੀ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਚਟੋਪਾਧਿਆਏ ’ਤੇ ਕੇਸ ਦਰਜ ਕਰਕੇ ਤੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਦਿਨ ਇਹ ਗ੍ਰਿਫ਼ਤਾਰ ਹੋ ਗਿਆ, ਉਸੇ ਦਿਨ ਸਾਰੇ ਪੋਲ ਖੁੱਲ੍ਹ ਜਾਣੇ ਹਨ। ਚਟੋਪਾਧਿਆਏ ਨੇ ਮੁੱਖ ਮੰਤਰੀ ਚੰਨੀ ਨੂੰ ਮਾਈਨਿੰਗ ਮਾਫੀਆ ਦੀ ਖੁੱਲ੍ਹ ਦਿੱਤੀ ਤੇ ਪੁਲਸ ਦੀ ਦੁਰਵਰਤੋਂ ਕਰਕੇ ਮਜੀਠੀਆ ’ਤੇ ਝੂਠਾ ਕੇਸ ਦਰਜ ਕਰਵਾਇਆ।

Facebook Comments

Trending