Connect with us

ਪੰਜਾਬੀ

ਜਗਰਾਉਂ ਦੇ ਸਤਲੁਜ ਦਰਿਆ ਤੋਂ ਰੇਤ ਦੀ ਕਾਲਾਬਾਜ਼ਾਰੀ ਜ਼ੋਰਾਂ ‘ਤੇ, ਹੁਣ ਦਿਨ-ਦਿਹਾੜੇ ਵੀ ਦਿਖਾਈ ਦਿੰਦੇ ਹਨ ਟਿੱਪਰ

Published

on

Tipping of sand from Jagraon's Sutlej river in full swing

ਜਗਰਾਉਂ : ਪੰਜਾਬ ਸਰਕਾਰ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੂਬੇ ਨੂੰ ਸਸਤੀ ਰੇਤ ਮੁਹੱਈਆ ਕਰਵਾਉਣ ਅਤੇ ਰੇਤ ਮਾਫੀਆ ਦਾ ਮੁਕੰਮਲ ਸਫਾਇਆ ਕਰਨ ਦੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ। ਆਪ ਸਰਕਾਰ ਨੇ ਰੇਤ ਕੱਢਣ ਲਈ ਰੇਤ ਦੀਆ ਖੱਡਾਂ ‘ਤੇ ਪਾਬੰਦੀ ਲਾਈ ਸੀ।

ਉਸ ਸਮੇਂ ਤੋਂ ਜਗਰਾਉਂ ਨੇੜੇ ਸਿੱਧਵਾਂਬੇਟ ਵਿਖੇ ਸਤਲੁਜ ਦਰਿਆ ਤੋਂ ਰੇਤ ਦੀ ਮਾਈਨਿੰਗ ਕੁਝ ਸਮੇਂ ਲਈ ਬੰਦ ਹੋ ਗਈ ਸੀ, ਪਰ ਹੁਣ ਅਚਾਨਕ ਪਿਛਲੇ ਇਕ ਹਫ਼ਤੇ ਤੋਂ ਸਤਲੁਜ ਦਰਿਆ ਤੋਂ ਰੇਤ ਦੀ ਮਾਈਨਿੰਗ ਜ਼ੋਰਾਂ ਤੇ ਸ਼ੁਰੂ ਹੋ ਗਈ ਹੈ।

ਇਸ ਹਫਤੇ ਦੇ ਸ਼ੁਰੂਆਤੀ ਦਿਨਾਂ ਵਿਚ ਰੇਤ ਦੇ ਵੱਡੇ-ਵੱਡੇ ਟਿੱਪਰ ਅਤੇ ਟਰਾਲੀਆਂ ਰਾਤ ਦੇ ਹਨੇਰੇ ਵਿਚ 8 ਵਜੇ ਤੋਂ ਬਾਅਦ ਨਿਕਲਦੇ ਸਨ ਅਤੇ ਦਿਨ ਚੜ੍ਹਨ ਤੋਂ ਪਹਿਲਾਂ ਕਰੀਬ 5 ਵਜੇ ਸਵੇਰੇ ਨਿਕਲਦੇ ਸਨ ਪਰ ਹੁਣ ਪਿਛਲੇ ਦੋ ਦਿਨਾਂ ਤੋਂ ਦਿਨ ਦੀ ਰੌਸ਼ਨੀ ਵਿਚ ਰੇਤ ਦੇ ਟਰੈਕਟਰ ਅਤੇ ਵੱਡੀਆਂ ਟਰਾਲੀਆਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ।

ਜਗਰਾਓਂ ਦੇ ਰਾਏਕੋਟ ਰੋਡ ਤੋਂ ਹਰ ਰੋਜ਼ ਸਵੇਰੇ ਤੋਂ ਸ਼ਾਮ ਤੱਕ ਰੇਤ ਨਾਲ ਭਰੇ 50 ਦੇ ਕਰੀਬ ਵੱਡੇ ਟਿੱਪਰ ਤੇ ਟਰਾਲੀਆਂ ਨਿਕਲਦੀਆਂ ਵੇਖੀਆਂ ਜਾ ਸਕਦੀਆਂ ਹਨ।ਇਸ ਤੋਂ ਇਲਾਵਾ ਇਸੇ ਤਰ੍ਹਾਂ ਦੀਆਂ ਵੱਡੀਆਂ ਟਰਾਲੀਆਂ ਤੇ ਟਿੱਪਰ ਦਰਿਆ ਤੋਂ ਰੇਤ ਲੈ ਕੇ ਜਲੰਧਰ ਸਾਈਡ, ਲੁਧਿਆਣਾ ਸਾਈਡ, ਮੋਗਾ ਸਾਈਡ ਤੇ ਹੋਰ ਰਸਤਿਆਂ ਤੋਂ ਨਿਕਲਦੇ ਹਨ।

 

Facebook Comments

Trending