Connect with us

ਪੰਜਾਬੀ

ਧੜੱਲੇ ਨਾਲ ਮਾਈਨਿੰਗ ਨਿਯਮਾਂ ਦੀ ਉਲੰਘਣਾ ਕਰ ਰਹੀ ਰਾਜਸਥਾਨ ਦੀ ਕੰਪਨੀ

Published

on

Rajasthan company blatantly violates mining rules

ਲੁਧਿਆਣਾ : ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਵਜੂਦ ਰਾਜਸਥਾਨ ਦੀ ਇਕ ਕੰਪਨੀ ਵਲੋਂ ਹਾਲੇ ਵੀ ਧੜੱਲੇ ਨਾਲ ਮਾਈਨਿੰਗ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਿਸ ਸਬੰਧੀ ਵੱਖ-ਵੱਖ ਪੱਧਰ ‘ਤੇ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਹਾਲੇ ਤੱਕ ਕਾਰਵਾਈ ਨਹੀਂ ਹੋਈ, ਜਦਕਿ ਇਸਦੇ ਉਲਟ ਟਿੱਪਰ ਚਾਲਕਾਂ ਤੇ ਕਰਿੰਦਿਆਂ ‘ਤੇ ਹੀ ਕੇਸ ਦਰਜ ਕਰ ਦਿੱਤਾ ਜਾਂਦਾ ਹੈ।

ਇਸ ਸਬੰਧ ਵਿਚ ਲੁਧਿਆਣਾ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਵੀਰ ਸਿੰਘ ਤੇ ਉਨ੍ਹਾਂ ਸਾਥੀਆਂ ਦਾ ਦੋਸ਼ ਲਾਇਆ ਕਿ ਰਾਜਸਥਾਨ ਨਾਲ ਸਬੰਧਤ ਕੰਪਨੀ ਵਲੋਂ ਮਾਈਨਿੰਗ ਸਬੰਧੀ ਨੇਮਾਂ ਦੀ ਉਲੰਘਣਾ ਦਾ ਦੌਰ ਜਾਰੀ ਹੈ, ਜਿਸ ਬਾਰੇ ਸ਼ਿਕਾਇਤ ਕਰਨ ‘ਤੇ ਕਾਰਵਾਈ ਸਿਰਫ਼ ਕਰਿੰਦਿਆਂ ਅਤੇ ਟਿੱਪਰ ਮਸ਼ੀਨਾਂ ਦੇ ਮਾਲਕ ‘ਤੇ ਹੁੰਦੀ ਹੈ। ਜਦਕਿ ਠੇਕੇਦਾਰ ਤੇ ਕੰਪਨੀ ਦੇ ਨਾਂਅ ਦਾ ਜ਼ਿਕਰ ਨਹੀਂ ਹੁੰਦਾ।

ਉਨ੍ਹਾਂ ਦੱਸਿਆ ਕਿ ਉਹ ਇਸ ਸੰਬੰਧ ਵਿਚ ਡੀ.ਸੀ., ਐਸ.ਐਸ.ਪੀ., ਆਈਜੀ ਪੱਧਰ ਦੇ ਕਈ ਅਫ਼ਸਰਾਂ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ। ਵੀਡੀਓ ਵੀ ਬਣਾ ਕੇ ਭੇਜ ਚੁੱਕੇ ਹਨ, ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਬਾਵਜੂਦ ਇਸਦੇ ਕਿ ਹਾਈ ਕੋਰਟ ਨੇ ਹੈਵੀ ਮਸ਼ੀਨਰੀ ਨੂੰ ਬੈਨ ਕਰ ਦਿੱਤਾ ਹੈ, ਜੋ ਲਗਾਤਾਰ ਜਾਰੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਇਕ ਟਿੱਪਰ ਵਿਚ 24 ਟਨ ਵਜ਼ਨ ਪਾਸ ਹੈ, ਜਦਕਿ ਕੰਪਨੀ ਵਲੋਂ ਇਕ ਟਿੱਪਰ ਵਿਚ 70 ਤੋਂ 75 ਟਨ ਵਜ਼ਨ ਪਾ ਕੇ ਪਿੰਡਾਂ ਦੀਆਂ ਸੜਕਾਂ ਤੋੜੀਆਂ ਜਾ ਰਹੀਆਂ ਹਨ।

Facebook Comments

Trending