Connect with us

ਅਪਰਾਧ

CMS ਨਕਦੀ ਲੁੱਟ ਮਾਮਲਾ : ਸ਼ੱਕ ਦੇ ਘੇਰੇ ’ਚ ਕੰਪਨੀ, ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ

Published

on

CMS cash robbery case: Company under suspicion, interrogation of the accused continues

ਲੁਧਿਆਣਾ : ਸੀ ਐਮ ਐਸ ਨਕਦੀ ਲੁੱਟ ਮਾਮਲੇ ’ਚ ਪੁਲਿਸ ਨੇ ਹਾਲੇ ਤਕ 16 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਤੇ ਹੁਣ ਤਕ 6.96 ਕਰੋੜ ਰੁਪਏ ਬਰਾਮਦ ਕਰ ਲਏ ਹਨ। ਹੁਣ ਚਰਚਾ ਇਸ ਗੱਲ ਹੈ ਕਿ ਜਦੋਂ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਹਨ ਤਾਂ ਸਾਰਿਆਂ ਤੋਂ ਰਿਕਵਰੀ ਵੀ ਹੋ ਚੁੱਕੀ ਹੈ ਤਾਂ 1.53 ਕਰੋੜ ਰੁਪਏ ਕਿੱਥੇ ਹਨ? ਇਸ ਸਵਾਲ ਦਾ ਜਵਾਬ ਲੱਭਣ ਲਈ ਪੁਲਿਸ ਹਾਲੇ 16 ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।

ਹੁਣ ਇਸ ਗੱਲ ਦੀ ਉਮੀਦ ਘੱਟ ਹੈ ਕਿ ਹੋਰ ਰਿਕਵਰੀ ਹੋ ਸਕੇ। ਇਸ ਲਈ ਹੁਣ ਕੰਪਨੀ ਦੀ ਜਾਣਕਾਰੀ ਮੁੜ ਸ਼ੱਕ ਦੇ ਘੇਰੇ ’ਚ ਹੈ। ਜਦਕਿ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਪਹਿਲਾਂ ਹੀ ਇਸ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਹੁਣ ਲੁੱਟ ਮਾਮਲੇ ’ਚ ਸਾਰੇ ਮੁਲਜ਼ਮਾਂ ਦਾ ਬੁੱਧਵਾਰ ਨੂੰ ਪੁਲਿਸ ਰਿਮਾਂਡ ਖਤਮ ਹੋ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਲੁੱਟ ਦੀ ਵਾਰਦਾਤ ਤੋਂ ਬਾਅਦ ਸੀਐੱਮਐੱਸ ਕੰਪਨੀ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਕੰਪਨੀ ’ਚੋਂ 8 ਕਰੋੜ 49 ਲੱਖ ਰੁਪਏ ਦੀ ਡਕੈਤੀ ਹੋਈ ਹੈ। ਇਸੇ ਹਿਸਾਬ ਨਾਲ ਹਾਲੇ ਇਕ ਕਰੋੜ 53 ਲੱਖ ਰੁਪਏ ਦੀ ਰਿਕਵਰੀ ਹੋਣੀ ਬਾਕੀ ਹੈ। ਕੰਪਨੀ ਵੱਲੋਂ ਪੁਲਿਸ ਨੇ ਡਕੈਤੀ ਦੀ ਰਕਮ ਸਬੰਧੀ ਦੋ ਵਾਰ ਜਾਣਕਾਰੀ ਦਿੱਤੀ ਹੈ, ਪਹਿਲਾਂ ਮੁੱਢਲੀ ਜਾਂਚ ’ਚ ਦੱਸਿਆ ਗਿਆ ਸੀ ਕਿ 6 ਕਰੋੜ 32 ਲੱਖ ਰੁਪਏ ਦੀ ਡਕੈਤੀ ਹੋਈ ਹੈ ਤੇ ਬਾਅਦ ’ਚ ਇਸ ਨੂੰ ਵਧਾ ਕੇ ਦੱਸਿਆ ਗਿਆ ਹੈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਨੁਸਾਰ ਜਾਂਚ ਹਾਲੇ ਖਤਮ ਨਹੀਂ ਹੋਈ ਹੈ। ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਲੁੱਟ ਦੇ ਸਾਰੇ 11 ਮੁਲਜ਼ਮਾਂ ਦਾ ਰਿਮਾਂਡ ਖਤਮ ਹੋ ਰਿਹਾ ਹੈ। ਅਦਾਲਤ ਤੋਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤੇ ਇਨ੍ਹਾਂ ਤੋਂ ਬਚੀ ਨਕਦੀ ਸਬੰਧੀ ਹੀ ਪੁੱਛਗਿੱਛ ਕੀਤੀ ਜਾਣੀ ਹੈ ਤੇ ਡੀਵੀਆਰ ਬਰਾਮਦ ਕਰਵਾਉਣੀ ਬਾਕੀ ਹੈ। ਸਾਡਾ ਸ਼ੱਕ ਹਾਲੇ ਦੂਰ ਨਹੀਂ ਹੋਇਆ ਹੈ।

Facebook Comments

Trending