Connect with us

ਪੰਜਾਬੀ

ਜੁਲਾਈ ਤੋਂ ਸਾਈਕਲਾਂ ’ਤੇ ਕੌਮਾਂਤਰੀ ਗੁਣਵੱਤਾ ਵਾਲੇ ਰਿਫਲੈਕਟਰ ਲਾਉਣੇ ਹੋਣਗੇ ਲਾਜ਼ਮੀ

Published

on

It will be mandatory to install international quality reflectors on bicycles from July

ਲੁਧਿਆਣਾ: 1 ਜੁੁਲਾਈ 2023 ਤੋਂ ਦੇਸ਼ ਭਰ ਦੀਆਂ ਸਾਈਕਲ ਬਣਾਉਣ ਵਾਲੀਆਂ ਕੰਪਨੀਆਂ ਲਈ ਸਾਈਕਲਾਂ ਦਾ ਨਿਰਮਾਣ ਕਰਨ ਸਮੇਂ ਕੌਮਾਂਤਰੀ ਗੁਣਵੱਤਾ ਵਾਲੇ 10 ਰਿਫਲੈਕਟਰ ਲਗਾਉਣੇ ਲਾਜ਼ਮੀ ਹੋਣਗੇ। ਰਿਫਲੈਕਟਰ ਨਾ ਲਗਾਉਣ ਵਾਲੀਆਂ ਕੰਪਨੀਆਂ ਨੂੰ ਸਾਈਕਲ ਵੇਚਣ ਡੱਬੇ ਵਿਚ 10 ਕੌਮਾਂਤਰੀ ਗੁਣਵੱਤਾ ਵਾਲੇ ਪਾਉਣ ਦੇ ਨਾਲ-ਨਾਲ ਡੱਬੇ ਉੱਪਰ ਸੀਓਸੀ ਰਜਿਸਟੇ੍ਰਸ਼ਨ ਨੰਬਰ ਲਿਖਣਾ ਲਾਜ਼ਮੀ ਹੋਵੇਗਾ।

ਜਾਣਕਾਰੀ ਅਨੁਸਾਰ ਦੇਸ਼ ਅੰਦਰ ਹਰ ਸਾਲ 1 ਕਰੋੜ 60 ਲੱਖ ਦੇ ਕਰੀਬ ਸਾਈਕਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਵਿਚੋਂ ਬੱਚਿਆਂ ਦੇ ਸਾਈਕਲਾਂ ਨੂੰ ਛੱਡ ਕੇ ਬਾਕੀ ਸਾਈਕਲਾਂ ’ਤੇ ਕੌਮਾਂਤਰੀ ਗੁਣਵੱਤਾ ਵਾਲੇ 10 ਰਿਫਲੈਕਟਰ ਲਗਾਉਣੇ ਪੈਣਗੇ। ਕੇਂਦਰ ਸਰਕਾਰ ਵੱਲੋਂ ਸਾਈਕਲਾਂ ’ਤੇ ਕੌਮਾਂਤਰੀ ਗੁਣਵੱਤਾ ਵਾਲੇ ਰਿਫਲੈਕਟਰ ਲਗਾਉਣ ਦਾ ਮਕਸਦ ਸਾਈਕਲ ਸਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।

ਲੁਧਿਆਣਾ ਨਾਲ ਸਬੰਧਤ ਕੰਪਨੀ ਵੱਲੋਂ ਬਣਾਏ ਗਏ ਰਿਫਲੈਕਟਰਾਂ ਦੇ ਨਮੂਨੇ ਖੋਜ ਤੇ ਵਿਕਾਸ ਕੇਂਦਰ ਵੱਲੋਂ ਮਨਜ਼ੂਰ ਕਰ ਲਏ ਗਏ ਹਨ ਅਤੇ ਇਸ ਕੰਪਨੀ ਵੱਲੋਂ ਛੇਤੀ ਹੀ ਕੌਮਾਂਤਰੀ ਗੁਣਵੱਤਾ ਵਾਲੇ ਰਿਫਲੈਕਟਰਾਂ ਦਾ ਉਤਪਾਦਨ ਸ਼ੁਰੂ ਕੀਤਾ ਜਾ ਰਿਹਾ ਹੈ। 1 ਜੁਲਾਈ ਤੋਂ ਦੇਸ਼ ਭਰ ਵਿਚ ਕੌਮਾਂਤਰੀ ਗੁਣਵੱਤਾ ਵਾਲੇ ਰਿਫਲੈਕਟਰਾਂ ਤੋਂ ਬਿਨਾਂ ਸਾਈਕਲਾਂ ਦਾ ਉਤਪਾਦਨ ਤੇ ਵਿਕਰੀ ਨਹੀਂ ਹੋ ਸਕੇਗੀ।

Facebook Comments

Trending