Connect with us

ਪੰਜਾਬੀ

ਸਪਰਿੰਗ ਡੇਲ ਪਬਲਿਕ ਸਕੂਲ ‘ਚ ਧੂਮ ਧਾਮ ਨਾਲ ਮਨਾਈ ਵਿਸਾਖੀ

Published

on

Baisakhi celebrated with great fanfare at Spring Dale Public School

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ‘ਵਿਸਾਖੀ’ ਦੀ ਧੂਮ” ਦੇਖਣਯੋਗ ਸੀ। ਇਸ ਮੌਕੇ ਸਾਰਾ ਸਕੂਲ ਸੋਨੇ ਰੰਗੀਆਂ ਕਣਕਾਂ ਵਾਂਗ ਸੁਨਹਿਰੀ ਹੋ ਗਿਆ। ਸਾਰੇ ਬੱਚਿਆਂ ਦੇ ਚਿਹਰਿਆਂ ‘ਤੇ ‘ਵਿਸਾਖੀ’ ਦਾ ਉਤਸ਼ਾਹ ਛਾਇਆ ਹੋਇਆ ਸੀ। ਇਸ ਦੌਰਾਨ ਸਾਰੇ ਬੱਚੇ ਗੱਭਰੂ ਤੇ ਮੁਟਿਆਰਾਂ ਦੇ ਰੂਪ ਵਿੱਚ ਸਜੇ ਪੰਜਾਬੀ ਸਭਿਆਚਾਰ ਨੂੰ ਦਰਸਾ ਰਹੇ ਸਨ।

ਇਸ ਦੌਰਾਨ ਪਹਿਲੀ ਕਲਾਸ ਦੇ ਬੱਚਿਆਂ ਨੇ ‘ਹਮਾਰੀ ਪਿਆਰੀ ਅੰਮ੍ਰਿਤਧਾਰੀ’ ਸ਼ਬਦ ਦਾ ਗਾਇਨ ਕਰਕੇ ਸਮਾਗਮ ਨੂੰ ਅੱਗੇ ਤੋਰਿਆ। ਇਸੇ ਹੀ ਕੜੀ ਨੂੰ ਅੱਗੇ ਤੋਰਦਿਆਂ ਕਲਾਸ ਪੰਜਵੀਂ ਤੇ ਛੇਵੀਂ ਦੇ ਬੱਚਿਆਂ ਨੇ ਢਾਡੀ ਵਾਰ “ਤੰਬੂ ਵਿੱਚ ਜਦੋਂ ਤਲਵਾਰ ਖੜਕੀ” ਦਾ ਗਾਇਨ ਕਰਕੇ ਸਭ ਦੇ ਅੰਦਰ ਜੋਸ਼ ਦੀ ਲਹਿਰ ਦੌੜਾ ਦਿਤੀ।

ਇਸ ਤੋਂ ਬਾਅਦ ਬੱਚਿਆਂ ਦੁਆਰਾ ਪੇਸ਼ ਕੀਤੇ ਲੋਕ-ਨਾਚ ‘ਤੇਰੀ ਕਣਕ ਦੀ ਰਾਖੀ’ ਨੇ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਦੌਰਾਨ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿੱਚ ਸੱਜੇ ਬੱਚਿਆਂ ਵਿਚਕਾਰ ‘ਸਿੰਘ ਇਜ਼ ਕਿੰਗ’ ਅਤੇ “ਕੌਰ ਦੀ ਟੌਹਰ” ਮੁਕਾਬਲਾ ਵੀ ਹੋਇਆ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਅਤੇ ਸਟਾਫ਼ ਨੂੰ ‘ਵਿਸਾਖੀ’ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਬੱਚਿਆਂ ਨੂੰ ਹਰ ਮੈਦਾਨ ਫਤਹਿ ਕਰਨ ਲਈ ਵੀ ਪ੍ਰੇਰਿਆ। ਇਸ ਦੇ ਨਾਲ ਹੀ ਡਾਇਰੈਕਟਰ ਮਨਦੀਪ ਸਿੰਘ ਵਾਲੀਆ, ਡਾਇਰੈਕਟਰ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਬੱਚਿਆਂ ਦੁਆਰਾ ਪੇਸ਼ ਕੀਤੀਆਂ ਗਤੀਵਿਧੀਆਂ ਦੀ ਖ਼ੂਬ ਸ਼ਲਾਘਾ ਕੀਤੀ।

Facebook Comments

Trending