Connect with us

ਪੰਜਾਬੀ

ਕਮਲਾ ਲੋਹਟੀਆ ਕਾਲਜ ਵਿਖੇ ਕਰਵਾਇਆ ਪੋਸਟਰ ਮੇਕਿੰਗ ਮੁਕਾਬਲਾ

Published

on

Poster making competition conducted at Kamla Lohtia College

ਲੁਧਿਆਣਾ : ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਲੁਧਿਆਣਾ ਵਿਖੇ ‘ਵਿਜ਼ਨ ਇੰਡੀਆ-2047 ਵਿਸ਼ੇ ‘ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਬੀਕਾਮ, ਬੀਬੀਏ, ਬੀਸੀਏ ਅਤੇ ਬੀਏ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੇ ਕਲਾਤਮਕ ਹੁਨਰ ਅਤੇ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ।

ਇਸ ਮੁਕਾਬਲੇ ਚ M.Com ਪਹਿਲਾ ਦੀ ਵਿਦਿਆਰਥਣ ਖੁਸ਼ੀ, ਬੀਕਾਮ-1 ਦੀ ਅੰਵੀ ਸੋਨੀ ਅਤੇ ਬੀਕਾਮ-2 ਦੀ ਅਰਨਵ ਜੈਨ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ, ਜਦਕਿ ਬੀਕਾਮ-2 ਦੇ ਹਿਮਾਂਸ਼ੂ, B.Com-1 ਦੀ ਸਾਕਸ਼ੀ ਵਰਮਾ ਅਤੇ ਬੀ ਏ ਆਈ ਦੀ ਰੀਆ ਨੇ ਕੰਸੋਲੇਸ਼ਨ ਇਨਾਮ ਜਿੱਤਿਆ।

ਪ੍ਰਿੰਸੀਪਲ ਡਾ ਰਾਜੇਸ਼ ਕੁਮਾਰ ਮਰਵਾਹਾ ਨੇ ਭਾਗ ਲੈਣ ਵਾਲਿਆਂ ਦੇ ਕਲਾਤਮਕ ਤੇ ਰਚਨਾਤਮਕ ਹੁਨਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰੋ ਰਾਧਾ, ਪ੍ਰੋ ਜਸਪ੍ਰੀਤ ਕੌਰ ਅਤੇ ਪ੍ਰੋ ਕਰਮਜੀਤ ਕੌਰ ਦੀ ਵੀ ਇਸ ਸਮਾਗਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਸ਼ਲਾਘਾ ਕੀਤੀ।

Facebook Comments

Trending