ਪੰਜਾਬੀ
ਸਪਰਿੰਗ ਡੇਲ ਵਿਖੇ ਕਰਵਾਏ ਗਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ
Published
3 years agoon

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਦੀਆਂ ਪਰੀਖਿਆਵਾਂ ਦੀ ਚੰਗੀ ਕਾਰਗੁਜ਼ਾਰੀ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਅਤੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਸੰਬੰਧ ਵਿੱਚ ਬੱਚਿਆਂ ਅਤੇ ਸਮੂਹ ਸਟਾਫ਼ ਨੇ ਸ਼ਬਦ ਕੀਰਤਨ ਨਾਲ਼ ਸਾਰੀ ਸੰਗਤ ਨੂੰ ਨਿਹਾਲ ਕੀਤਾ।
ਇਸ ਮੌਕੇ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਜ਼ ਸ਼੍ਰੀ ਮਨਦੀਪ ਸਿੰਘ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ, ਅਕਾਦਮਿਕ ਸਲਾਹਕਾਰਾ ਸ਼੍ਰੀਮਤੀ ਸੰਦੀਪ ਰੇਖੀ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਹਾਜ਼ਰੀ ਭਰ ਕੇ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪਾਠ ਤੋਂ ਬਾਅਦ ਸਮੂਹ ਸੰਗਤ ਨੇ ਮਿਲ਼ ਕੇ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਸਵਰਗਵਾਸੀ ਸ: ਨਿਰਮਲ ਸਿੰਘ ਵਾਲੀਆ ਦੁਆਰਾ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਣ ਲਈ ਕੀਤੀ ਗਈ ਅਣਥੱਕ ਮਿਹਨਤ ਦਾ ਗੁਣਗਾਣ ਵੀ ਕੀਤਾ ਗਿਆ। ਇਸ ਦੌਰਾਨ ਸਮੂਹ ਸੰਗਤ ਨੂੰ ਅਤੁੱਟ ਲੰਗਰ ਵੀ ਵਰਤਾਇਆ ਗਿਆ।
ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਬੋਰਡ ਦੀਆਂ ਪਰੀਖਿਆਵਾਂ ਲਈ ਆਪਣੀਆਂ ਸ਼ੁਭ^ਇੱਛਾਵਾਂ ਵੀ ਦਿੱਤੀਆਂ ਤੇ ਨਾਲ਼ ਹੀ ਬੱਚਿਆਂ ਨੂੰ ਹਰ ਮੈਦਾਨ ਫਤਹਿ ਕਰਨ ਲਈ ਵੀ ਪ੍ਰੇਰਿਆ। ਇਸ ਦੇ ਨਾਲ਼ ਹੀ ਸਕੂਲ ਦੇ ਡਾਇਰੈਕਅਰਜ਼ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ, ਅਕਾਦਮਿਕ ਸਲਾਹਕਾਰਾ ਸੰਦੀਪ ਰੇਖੀ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਨੂੰ ਬੋਰਡ ਦੀਆਂ ਪਰੀਖਿਆਵਾਂ ਵਿੱਚ ਸੌ ਪ੍ਰਤੀਸ਼ਤ ਨਤੀਜੇ ਲਿਆ ਕੇ ਸਕੂਲ ਦਾ ਨਾਂ ਬੁਲੰਦੀਆਂ ਤੱਕ ਪਹੁੰਚਾਣ ਲਈ ਪ੍ਰੇਰਿਆ।
You may like
-
ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਨਾਇਆ 77ਵਾਂ ਸੁਤੰਤਰਤਾ ਦਿਵਸ
-
ਸਮੂਹ ਗਾਨ ਮੁਕਾਬਲੇ ਵਿੱਚ ਸਪਰਿੰਗ ਡੇਲੀਅਨਜ਼ ਨੇ ਮਾਰੀਆਂ ਮੱਲਾ
-
ਖ਼ੁਸ਼ੀਆਂ ਤੇ ਖੇੜਿਆਂ ਨਾਲ਼ ਮਨਾਇਆ ਗਿਆ ਸਪਰਿੰਗ ਡੇਲ ਦਾ 42ਵਾਂ ਸਥਾਪਨਾ ਦਿਵਸ
-
ਹਬ ਆਫ਼ ਲਰਨਿੰਗ ਦੇ ਅੰਤਰਗਤ ਕਰਵਾਇਆ ਸੋਲੋ ਡਾਂਸ ਮੁਕਾਬਲਾ
-
ਪਿਆਰ ਤੇ ਦੋਸਤੀ ਦਾ ਪ੍ਰਤੀਕ ਹੈ ਅੰਬ ਦਿਵਸ : ਚੇਅਰਪਰਸਨ
-
ਸਾਵਣ ਮਹੀਨੇ ਦੇ ਸੋਮਵਾਰ ਨੂੰ ਭੋਲੇਨਾਥ ਦੇ ਜੈਕਾਰਿਆਂ ਨਾਲ਼ ਹੋਈ ਸਕੂਲ ਵਾਪਸੀ