Connect with us

ਅਪਰਾਧ

ਚੋਰ ਗਰੋਹ ਨੇ ਡੇਢ ਲੱਖ ਦੀ ਨਕਦੀ ਅਤੇ ਲੱਖਾਂ ਰੁਪਏ ਦੇ ਗਹਿਣਿਆਂ ਤੇ ਕੀਤਾ ਹੱਥ ਸਾਫ਼

Published

on

The gang of thieves cleaned their hands on cash worth Rs 1.5 lakh and jewelery worth lakhs of rupees

ਲੁਧਿਆਣਾ : ਸੁੱਤੇ ਪਏ ਪਰਿਵਾਰ ਦੀ ਮੌਜੂਦਗੀ ਵਿਚ ਚੋਰ ਗਿਰੋਹ ਕੋਠੀ ਅੰਦਰ ਦਾਖਲ ਹੋਇਆ ਅਤੇ ਡੇਢ ਲੱਖ ਦੀ ਨਕਦੀ ਸੋਨੇ ਅਤੇ ਹੀਰਿਆਂ ਦੇ ਗਹਿਣਿਆਂ ਤੇ ਹੱਥ ਸਾਫ ਕਰ ਕੇ ਰਫੂਚੱਕਰ ਹੋ ਗਿਆ । ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਪੀਏਯੂ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਤਫ਼ਤੀਸ਼ ਕਰਨੀ ਸ਼ੁਰੂ ਕੀਤੀ ।

ਜਾਂਚ ਦੇ ਦੌਰਾਨ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰ ਲਿਆ ਹੈ।ਤਫਤੀਸ਼ੀ ਅਫ਼ਸਰ ਅਮਰੀਕ ਸਿੰਘ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤ ਕਾਲੋਨੀ ਦੇ ਰਹਿਣ ਵਾਲੇ ਜਸਵਿੰਦਰ ਸਿੰਘ ,ਡੇਅਰੀ ਕੰਪਲੈਕਸ ਦੇ ਵਾਸੀ ਰੋਹਿਤ ਕੁਮਾਰ ,ਕਪਿਲ ਪਾਰਕ ਹੈਬੋਵਾਲ ਦੇ ਰਹਿਣ ਵਾਲੇ ਵੇਦ ਪ੍ਰਕਾਸ਼ ਅਤੇ ਜ਼ੈੱਡ ਬਲਾਕ ਰਿਸ਼ੀ ਨਗਰ ਦੇ ਵਾਸੀ ਸੰਜੇ ਕੁਮਾਰ ਵਜੋਂ ਹੋਈ ਹੈ ।

ਥਾਣਾ ਪੀਏਯੂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸ਼ਰਮਣ ਜੀ ਵਾਟਿਕਾ ਹੰਬੜਾ ਰੋਡ ਦੇ ਵਾਸੀ ਅਸ਼ੋਕ ਜੈਨ ਨੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਖਾਣਾ ਖਾਣ ਤੋਂ ਬਾਅਦ ਪਰਿਵਾਰ ਦੇ ਮੈਂਬਰ ਆਪੋ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਗਏ । ਅਸ਼ੋਕ ਜੈਨ ਦੀ ਜਦ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਅੱਖ ਖੁੱਲ੍ਹੀ ਤਾਂ ਉਨ੍ਹਾਂ ਨੇ ਦੇਖਿਆ ਕਿ ਕਮਰਿਆਂ ਚੋਂ 3 ਮੋਬਾਈਲ ਫ਼ੋਨ ,ਸੋਨੇ ਦਾ ਮੰਗਲਸੂਤਰ ,ਇੱਕ ਮੁੰਦਰੀ ,ਇਕ ਡਾਇਮੰਡ ਦੇ ਰਿੰਗ ਅਤੇ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ। ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕੀਤੀ ਅਤੇ ਗਿਰੋਹ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ।

Facebook Comments

Trending