Connect with us

ਪੰਜਾਬੀ

ਸਪਰਿੰਗ ਡੇਲ ਵਿਖੇ ਆੱਨਲਾਈਨ ਕਲਾਸਾਂ ਵਿੱਚ ਰਹੀ ਲੋਹੜੀ ਦੀ ਧੂਮ

Published

on

The irony of online classes at Spring Dale

ਲੁਧਿਆਣਾ :   ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਲੋਹੜੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧ ਵਿੱਚ ਬੱਚਿਆਂ ਨੇ ਵਰਚੂਅਲ ਵਿਧੀ ਰਾਹੀਂ ਘਰਾਂ ਵਿੱਚ ਰਹਿ ਕੇ ਹੀ ਲੋਹੜੀ ਮਨਾ ਕੇ ਆਪਣੀ ‘ਖ਼ੁਸ਼ੀ ਜ਼ਾਹਰ ਕੀਤੀ।

ਇਸ ਦੌਰਾਨ ਬੱਚਿਆਂ ਨੇ ਲੋਹੜੀ ਦੇ ਗੀਤਾਂ ‘ਤੇ ਨੱਚ ਕੇ ਆਪਣੀਆਂ ਵੀਡੀਓਜ਼ ਭੇਜੀਆਂ। ਇਸ ਦੇ ਨਾਲ਼ ਹੀ ਬੱਚਿਆਂ ਨੇ ਪਰੰਪਰਾਗਤ ਢੰਗ ਨਾਲ ਲੋਹੜੀ ਦੀ ਥਾਲੀ ਸਜਾ ਕੇ ਅਤੇ ਪੰਜਾਬੀ ਪਹਿਰਾਵਾ ਪਹਿਨ ਕੇ ਆਪਣੀਆਂ ਤਸਵੀਰਾਂ ਵੀ ਭੇਜੀਆਂ।

ਸਕੂਲ ਦੇ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਆੱਨਲਾਈਨ ਕਲਾਸਾਂ ਵਿੱਚ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਦੇ ਨਾਲ਼ ਹੀ ਅਧਿਆਪਕਾਂ ਨੇ ਆੱਨਲਾਈਨ ਕਲਾਸਾਂ ਵਿੱਚ ਹੀ ਲੋਹੜੀ ਦੇ ਗੀਤਾਂ ‘ਅਤੇ ਬੱਚਿਆਂ ਨੂੰ ਸੁੰਦਰ-ਮੁੰਦਰੀਏ ਦੇ ਗੀਤ ‘ਤੇ ਡਾਂਸ ਵੀ ਕਰਵਾਇਆ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਲੋਹੜੀ ਅਤੇ ਮੱਘਰ ਦੀ ਸੰਗਰਾਂਦ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਉਹਨਾਂ ਬੱਚਿਆਂ ਨੂੰ ਚਾਈਨੀਜ਼ ਡੋਰ ਦਾ ਇਸਤੇਮਾਲ ਨਾ ਕਰਦੇ ਹੋਏ ਪਤੰਗ ਨਾ ਚੜ੍ਹਾਉਣ ਦਾ ਸ਼ੁੱਭ ਸੰਦੇਸ਼ ਵੀ ਦਿੱਤਾ ਅਤੇ ਸਾਦੇ ਅਤੇ ਸੁਖਦ ਢੰਗ ਨਾਲ ਲੋਹੜੀ ਮਨਾਉਣ ਲਈ ਪ੍ਰੇਰਿਆ।

ਇਸ ਦੇ ਨਾਲ ਹੀ ਡਾਇਰੈਕਟਰਜ਼ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ ਅਤੇ ਪਿੰ੍ਰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਨਾਲ ਹੀ ਬੱਚਿਆਂ ਦੁਆਰਾ ਭੇਜੀਆਂ ਵੀਡੀਓਜ਼ ਦੀ ਵੀ ਖੂਬ ਸ਼ਲਾਘਾ ਕੀਤੀ।

Facebook Comments

Trending