Connect with us

ਪੰਜਾਬੀ

ਸਵਰਗਵਾਸੀ ਨਿਰਮਲ ਸਿੰਘ ਵਾਲੀਆ ਦੇ ਜਨਮ ਦਿਹਾੜੇ ਉੱਤੇ ਪਾਏ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ

Published

on

The indulgence of Mr. Sahaj Path ji found on the birthday of late Nirmal Singh Walia

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਸਵਰਗਵਾਸੀ ਚੇਅਰਮੈਨ ਨਿਰਮਲ ਸਿੰਘ ਵਾਲੀਆ ਦੇ ਜਨਮ ਦਿਹਾੜੇ ਉੱਤੇ ਸ੍ਰੀ ਸਹਿਜ ਪਾਠ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੌਰਾਨ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰੀ। ਇਸ ਮੌਕੇ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਜ਼ ਸ੍ਰੀ ਮਨਦੀਪ ਸਿੰਘ ਵਾਲੀਆ ਅਤੇ ਸ੍ਰੀਮਤੀ ਕਮਲਪ੍ਰੀਤ ਕੌਰ ਨੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿਚ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਦੌਰਾਨ ਬੱਚਿਆਂ ਨੇ ਰਸਭਿੰਨੇ ਸ਼ਬਦ ਕੀਰਤਨ ਦੇ ਨਾਲ ਬੈਠੀ ਸਮੂਹ ਸੰਗਤ ਨੂੰ ਨਿਹਾਲ ਕੀਤਾ। ਇਸ ਦੌਰਾਨ ਸਹਿਜ ਪਾਠ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਮੂਹ ਸੰਗਤ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਅਤੇ ਸਮੂਹ ਸੰਗਤ ਨੂੰ ਅਤੁੱਟ ਲੰਗਰ ਵੀ ਵਰਤਾਇਆ ਗਿਆ।

ਸਕੂਲ ਦੇ ਮਾਣਯੋਗ ਚੇਅਰਪਰਸਨ ਮੈਡਮ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਜੀ ਨੇ ਇਸ ਮੌਕੇ ਚੈਅਰਮੈਨ ਸਰਦਾਰ ਨਿਰਮਲ ਸਿੰਘ ਵਾਲੀਆ ਜੀ ਦੇ ਮਿਹਨਤ ਨਾਲ ਭਰੇ ਸੁਨਹਿਰੀ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਵਰਗਾ ਤਪ, ਤਿਆਗ, ਸੰਘਰਸ਼ ਅਤੇ ਸਕੂਲ ਪ੍ਰਤੀ ਸਮਰਪਣ ਰਹਿੰਦੀ ਦੁਨੀਆ ਤਕ ਇਕ ਮਿਸਾਲ ਬਣ ਕੇ ਰਹੇਗਾ ਅਤੇ ਅਸੀਂ ਵੀ ਉਨ੍ਹਾਂ ਦੇ ਦੱਸੇ ਮਾਰਗ ਉੱਤੇ ਹੀ ਚੱਲ ਰਹੇ ਹਾਂ।

Facebook Comments

Trending