Connect with us

ਪੰਜਾਬੀ

ਤਿਰੰਗੇ ਦੇ ਰੰਗਾਂ ਨਾਲ ਰੰਗਿਆ ਗਿਆ ਸਪਰਿੰਗ ਡੇਲ ਸਕੂਲ

Published

on

Springdale School painted in the colors of the tricolor

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਦੇ ਮੌਕੇ ਉੱਤੇ ਤਿਰੰਗੇ ਦੀ ਬਹਾਰ ਵੇਖਣਯੋਗ ਸੀ। ਇਸ ਦੌਰਾਨ ਕਿੰਡਰਗਾਰਟਨ ਦੇ ਸਾਰੇ ਬੱਚੇ ਰੰਗ-ਬਰੰਗੀਆਂ ਪੁਸ਼ਾਕਾਂ ਦੇ ਵਿੱਚ ਸਜ਼ੇ ਨਜ਼ਰ ਆਏ ਅਤੇ ਉਨ੍ਹਾਂ ਨੇ ਸੁੰਦਰ ਰੰਗਾਂ ਦੇ ਨਾਲ ਬਹੁਤ ਖੂਬਸੂਰਤ ਚਿੱਤਰ ਬਣਾਏ।

ਇਸ ਤੋਂ ਬਾਅਦ ਪਹਿਲੀ ਤੋਂ ਤੀਜੀ ਤੱਕ ਦੇ ਬੱਚਿਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਦੇ ਨਾਲ ਸਮਾਂ ਬੰਨ੍ਹਿਆ ਤੇ ਨਾਲ ਹੀ ਚੌਥੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੇ ਤਿਰੰਗੇ ਨੂੰ ਮੁੱਖ ਰਖਦੇ ਹੋਏ ਇੱਕ ਕਰਾਫ਼ਟ ਗਤੀਵਿਧੀ ਦੌਰਾਨ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਦੇ ਅੰਦਰ ਗਣਤੰਤਰ ਦਿਵਸ ਨੂੰ ਮਨਾਉਣ ਦਾ ਜੋਸ਼ ਵੇਖਣਯੋਗ ਸੀ।

ਸਕੂਲ ਦੇ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਗਣਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰੇ ਬੱਚਿਆਂ ਨੂੰ ਦੇਸ਼ ਪ੍ਰਤੀ ਸੱਚੀ ਨਿਸ਼ਠਾ, ਲਗਨ, ਪਿਆਰ ਅਤੇ ਭਾਈਚਾਰਕ ਸਾਂਝ ਨੂੰ ਆਪਣੇ ਅੰਦਰ ਉਜਾਗਰ ਰੱਖਣ ਲਈ ਪ੍ਰੇਰਿਤ ਕੀਤਾ।

Facebook Comments

Trending