Connect with us

ਪੰਜਾਬੀ

ਤਾਰਾਮੰਡਲ ਸਾਇੰਸ ਪ੍ਰੀਖਿਆ ਵਿਚ ਸਪਰਿੰਗ ਡੇਲੀਅਨਜ਼ ਨੇ ਮਾਰੀਆਂ ਮੱਲਾਂ

Published

on

Spring dalliances beat the stars in Taramandala science exam

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਦੇ ਬੱਚਿਆਂ ਨੇ ਤਾਰਾਮੰਡਲਾ ਸਾਇੰਸ ਟੇਲੈਂਟ ਸਰਚ ਪ੍ਰੀਖਿਆ ਵਿਚ 8 ਨੈਸ਼ਨਲ ਅਤੇ 12 ਸਟੇਟ ਰੈਂਕ ਹਾਸਲ ਕਰ ਆਪਣਾ, ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਪ੍ਰੀਖਿਆ ਵਿਚ ਵਾਣੀਪ੍ਰੀਤ ਕੌਰ XII (ਮੈਡੀਕਲ) ਅਤੇ ਇਸ਼ਾਨ ਜੈਸਵਾਲ VII ਨੇ ਨੈਸ਼ਨਲ ਰੈਂਕ-1 ਪ੍ਰਾਪਤ ਕਰ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਇਸ ਪ੍ਰੀਖਿਆ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਮੈਡਲਜ਼ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਹੀ ਜੇਤੂ ਬੱਚਿਆਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਜਿੱਤ ਉੱਤੇ ਵਧਾਈ ਦਿੱਤੀ। ਉਹਨਾਂ ਨਾਲ ਹੀ ਬਾਕੀ ਬੱਚਿਆਂ ਨੂੰ ਵੀ ਇਨ੍ਹਾਂ ਬੱਚਿਆਂ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਡਾਇਰੈਕਟਰਜ਼ ਸ੍ਰੀ ਮਨਦੀਪ ਸਿੰਘ ਵਾਲੀਆ, ਸ੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਇਨ੍ਹਾਂ ਜੇਤੂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਵਿੱਚ ਵੀ ਮੱਲਾਂ ਮਾਰਨ ਲਈ ਪ੍ਰੇਰਿਆ।

Facebook Comments

Trending