Connect with us

ਖੇਡਾਂ

ਜ਼ਿਲਾ ਪੱਧਰੀ ਖੇਡਾਂ ਲਈ ਚੁਣੇ ਗਏ ਸਪਰਿੰਗ ਡੇਲੀਅਨਜ਼

Published

on

Spring Dalians selected for district level games

ਲੁਧਿਆਣਾ : ਪੰਜਾਬ ਸਕੂਲ ਖੇਡਾਂ (ਜੋਨਲ ਲੈਵਲ) ਵਿੱਚ ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਦੇ ਬੱਚਿਆਂ ਨੇ ਇੱਕ ਵਾਰ ਤੋਂ ਫਿਰ ਮੱਲਾਂ ਮਾਰੀਆਂ ਅਤੇ ਗੋਲਡ ਅਤੇ ਸਿਲਵਰ ਮੈਡਲ ਹਾਸਲ ਕਰ ਕੇ ਸਕੂਲ ਅਤੇ ਆਪਣੇ ਮਾਤਾ -ਪਿਤਾ ਦਾ ਨਾਮ ਰੌਸ਼ਨ ਕੀਤਾ। ਜੇਤੂ ਵਿਿਦਆਰਥੀਆਂ ‘ਚ ਹਰਸ਼ਦੀਪ ਸਿੰਘ ਚਾਨੇ ਜੈਵਲਿਨ ਥਰੋ ਗੋਲਡ ਮੈਡਲ, ਗੁਰਮਹਿਕਪ੍ਰੀਤ ਕੌਰ ਸ਼ਾਟਪੁਟ ਗੋਲਡ ਮੈਡਲ, ਅੰਕਿਤ ਗੋਸਾਈਂ ਸ਼ਾਟਪੁਟ ਗੋਲਡ ਮੈਡਲ , ਸ਼ਿਵਓਮ 200 ਮੀਟਰ ਰੇਸ ਸਿਲਵਰ ਮੈਡਲ ਹਾਸਲ ਕੀਤਾ।

ਇਹ ਸਾਰੇ ਵਿਦਿਆਰਥੀ ਅੱਗੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਵੀ ਚੁਣੇ ਗਏ। ਇਸ ਮੌਕੇ ਸਕੂਲ ਦ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ ਤੇ ਨਾਲ਼ ਹੀ ਉਹਨਾਂ ਦੀ ਪਿੱਠ ਥਾਪੜਦਿਆਂ ਆਉਣ ਵਾਲ਼ੇ ਮੁਕਾਬਲਿਆਂ ਲਈ ਆਪਣੀਆਂ ਸ਼ੁੱਭ- ਇਛਾਵਾਂ ਦਿੱਤੀਆਂ। ਸਕੂਲ ਦੇ ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਬੱਚਿਆਂ ਦੀ ਜਿੱਤ ‘ਤੇ ਖ਼ੁਸ਼ੀ ਪ੍ਰਗਟ ਕੀਤੀ ।

Facebook Comments

Trending