Connect with us

ਪੰਜਾਬੀ

ਸੀਬੀਐਸਈ ਹੱਬ ਆਫ਼ ਲਰਨਿੰਗ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਪਰਿੰਗ ਡੇਲੀਅਨਜ਼ ਨੇ ਮਾਰੀਆਂ ਮੱਲਾਂ

Published

on

Spring Dalians beat CBSE Hub of Learning Poster Making Competition

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਦੇ ਬੱਚਿਆਂ ਨੇ ਸੀਬੀਐਸਈ ਦੇ ਅੰਤਰਗਤ ਹੱਬ ਆਫ਼ ਲਰਨਿੰਗ ਦੁਆਰਾ ਅਯੋਜਿਤ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਦੇ ਹੋਏ ਸਕੂਲ ਦਾ ਨਾਂ ਰੋਸ਼ਨ ਕੀਤਾ। ਸਕੂਲ ਦੀਆਂ ਵਿਦਿਆਰਥਣਾਂ ਅੰਸ਼ਿਕਾ ਛੇਵੀਂ ਅਤੇ ਸੇਜਲ ਸ਼ਰਮਾ ਸਤਵੀਂ ਨੇ ”ਸੇ ਨੋ ਟੂ ਤੰਬਾਕੂ” ‘ਤੇ ਸੰਦੇਸ਼ਾਤਮਕ ਪੋਸਟਰ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਦੋਵੇਂ ਜੇਤੂ ਵਿਦਿਆਰਥਣਾਂ ਦੀ ਪਿੱਠ ਥਾਪੜਦੇ ਹੋਏ ਉਹਨਾਂ ਦੀ ਇਸ ਸ਼ਾਨਦਾਰ ਉਪਲੱਬਧੀ ‘ਤੇ ਉਹਨਾਂ ਨੂੰ ਬਹੁਤ ਵਧਾਈ ਦਿੱਤੀ ਤੇ ਨਾਲ਼ ਹੀ ਭਵਿੱਖ ਵਿੱਚ ਵੀ ਇੰਝ ਹੀ ਸ਼ਾਨਦਾਰ ਜਿੱਤਾਂ ਹਾਸਲ ਕਰਦੇ ਹੋਏ ਆਪਣਾ, ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੋਸ਼ਨ ਕਰਨ ਲਈ ਪੇ੍ਰਿਆ।

Facebook Comments

Trending