Connect with us

ਪੰਜਾਬੀ

ਸਪਰਿੰਗ ਡੇਲ ਵਿਖੇ ਆਨਲਾਈਨ ਕਲਾਸਾਂ ਵਿੱਚ ਮਨਾਈ ਬਸੰਤ

Published

on

Spring celebrated in online classes at Spring Dale

ਲੁਧਿਆਣਾ  :  ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਆਨਲਾਈਨ ਕਲਾਸਾਂ ਵਿੱਚ ਬੜੇ ਹੀ ਉਤਸ਼ਾਹ ਅਤੇ ਜੋਸ਼ ਨਾਲ਼ ਬਸੰਤ ਪੰਚਮੀਂ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਪੀਲ਼ੇ ਵਸਤਰਾਂ ਵਿੱਚ ਸਜ-ਧਜ ਦੇ ਆਪਣੀਆਂ ਮਨਮੋਹਕ ਵੀਡੀਓਜ਼ ਭੇਜੀਆਂ। ਇਸ ਦੇ ਨਾਲ਼ ਹੀ ਸਰਸਵਤੀ ਮਾਤਾ ਜੀ ਦੀ ਪੂਜਾ ਅਰਚਨਾ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਦੌਰਾਨ ਬੱਚਿਆਂ ਲਈ ਵੱਖ-ਵੱਖ ਗਤੀਵਿਧੀਆਂ ਜਿਵੇਂ; ਪੀਲ਼ੇ ਪਕਵਾਨ ਬਣਾਉਣੇ, ਪਤੰਗ ਬਣਾਉਣੇ, ਅਤੇ ਪੀਲ਼ੇ ਰੰਗ ਦੇ ਫੁੱਲਾਂ ਦੇ ਤਾਜ ਬਣਾਉਣੇ ਮੁੱਖ ਰੂਪ ਵਿੱਚ ਰਹੀਆਂ। ਬੱਚਿਆਂ ਨੇ ਇਹ ਸਾਰੀਆਂ ਗਤੀਵਿਧੀਆਂ ਦੀਆਂ ਸੁੰਦਰ ਵੀਡੀਓਜ਼ ਅਤੇ ਤਸਵੀਰਾਂ ਭੇਜ ਕੇ ਇਸ ਤਿਉਹਾਰ ਦਾ ਖ਼ੂਬ ਅਨੰਦ ਮਾਣਿਆ।

ਸਕੂਲ ਦੇ ਅਧਿਆਪਕਾਂ ਨੇ ਵੀ ਆਨਲਾਈਨ ਕਲਾਸਾਂ ਵਿੱਚ *ਸਰਸਵਤੀ ਵੰਦਨਾ* ਭਜਨ ਨੂੰ ਸੁਣਾ ਕੇ *ਬਸੰਤ ਪੰਚਮੀਂ* ਦੇ ਪਵਿੱਤਰ ਤਿਉਹਾਰ ਬਾਰੇ ਭਰਪੂਰ ਜਾਣਕਾਰੀ ਵੀ ਦਿੱਤੀ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਬਸੰਤ ਪੰਚਮੀਂ ਦੀਆਂ ਬਹੁਤ^ਬਹੁਤ ਵਧਾਈਆਂ ਦਿੱਤੀਆਂ।

ਇਸ ਦੇ ਨਾਲ਼ ਹੀ ਡਾਇਰੈਕਟਰਜ਼ ਮਨਦੀਪ ਸਿੰਘ ਵਾਲੀਆ , ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਸਾਰੇ ਬੱਚਿਆਂ ਦੁਆਰਾ ਭੇਜੀਆਂ ਗਈਆਂ ਵੀਡੀਓਜ਼ ਅਤੇ ਤਸਵੀਰਾਂ ਦੀ ਖ਼ੂਬ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਵੀ ਇੰਝ ਹੀ ਆਉਣ ਵਾਲ਼ੀਆਂ ਪਰੀਖਿਆਵਾਂ ਲਈ ਖ਼ੂਬ ਮਿਹਨਤ ਕਰਨ ਲਈ ਹੱਲਾਸ਼ੇਰੀ ਵੀ ਦਿੱਤੀ।

Facebook Comments

Trending