ਅਪਰਾਧ
ਵਿਆਹ ਤੋਂ 27 ਦਿਨਾਂ ਬਾਅਦ NRI ਲਾੜਾ ਭੱਜਿਆ ਵਿਦੇਸ਼, ਖਰਚ ਦਿੱਤੀ ਜੀਵਨ ਭਰ ਦੀ ਪੂੰਜੀ
Published
2 years agoon
ਲੁਧਿਆਣਾ : ਆਸਟ੍ਰੇਲੀਆ ਤੋਂ ਪਰਤੇ ਐਨਆਰਆਈ ਨੌਜਵਾਨ ਨੇ ਵਿਦੇਸ਼ ਲਿਜਾਣ ਦੇ ਸਬਜ਼ਬਾਗ ਦਿਖਾ ਕੇ ਲੜਕੀ ਨਾਲ ਵਿਆਹ ਕਰਵਾਇਆ ਤੇ 27 ਦਿਨਾਂ ਬਾਅਦ ਇਹ ਗੱਲ ਆਖ ਕੇ ਆਸਟ੍ਰੇਲੀਆ ਚਲਾ ਗਿਆ ਕਿ ਉਹ ਲੜਕੀ ਨੂੰ ਵਿਦੇਸ਼ ਜਲਦੀ ਬੁਲਾ ਲਵੇਗਾ। ਸਵਾ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੜਕੀ ਅੱਜ ਤਕ ਐੱਨਆਰਆਈ ਲਾੜੇ ਦਾ ਇੰਤਜ਼ਾਰ ਕਰ ਰਹੀ ਹੈ।
ਮਹੀਨਿਆਂ ਤਕ ਥਾਣਿਆਂ ਦੇ ਚੱਕਰ ਲਗਾਉਣ ਤੋਂ ਬਾਅਦ 5 ਧੀਆਂ ਦੇ ਪਿਤਾ ਨੇ ਆਸਟ੍ਰੇਲੀਆ ਦੇ ਰਹਿਣ ਵਾਲੇ ਨੌਜਵਾਨ ਵਰੁਣ ਕੁਮਾਰ ਖਿਲਾਫ਼ ਮੁਕੱਦਮਾ ਦਰਜ ਕਰਵਾਇਆ। ਨਿਊ ਵਿਸ਼ਨੂਪੁਰੀ ਸ਼ਿਵਪੁਰੀ ਰੋਡ ਦੀ ਰਹਿਣ ਵਾਲੀ ਏਕਤਾ ਦੇ ਪਿਤਾ ਖਰੈਤੀ ਲਾਲ ਨੇ ਦੱਸਿਆ ਕਿ ਉਸ ਨੇ ਧੀ ਦੇ ਵਿਆਹ ‘ਚ ਆਪਣੀ ਜੀਵਨ ਭਰ ਦੀ ਪੂੰਜੀ ਲਗਾ ਦਿੱਤੀ ਹੈ। ਉਨ੍ਹਾਂ ਦੇ ਇਕ ਵਾਕਫ਼ ਵਿਅਕਤੀ ਨੇ ਆਸਟ੍ਰੇਲੀਆ ਦੇ ਐਨਆਰਆਈ ਵਰੁਣ ਦੀ ਦੱਸ ਪਾਈ। ਆਸਟ੍ਰੇਲੀਆ ਤੋਂ ਇੰਡੀਆ ਪਹੁੰਚੇ ਵਰੁਣ ਨੇ ਏਕਤਾ ਨੂੰ ਜਲਦ ਹੀ ਆਸਟ੍ਰੇਲੀਆ ਬੁਲਾ ਲੈਣ ਦੀ ਗੱਲ ਆਖ ਕੇ 14 ਜਨਵਰੀ 2019 ਵਿੱਚ ਉਸ ਨਾਲ ਵਿਆਹ ਕਰਵਾ ਲਿਆ।
ਖ਼ਰੈਤੀ ਲਾਲ ਨੇ ਦੱਸਿਆ ਕਿ ਦਾਜ ਦਹੇਜ ਮਿਲਾ ਕੇ ਵਿਆਹ ਵਿੱਚ ਉਨ੍ਹਾਂ ਦਾ 40 ਲੱਖ ਦੇ ਕਰੀਬ ਖਰਚਾ ਆਇਆ। ਵਿਆਹ ਕਰਵਾਉਣ ਤੋਂ 27 ਦਿਨਾਂ ਬਾਅਦ ਵਰੁਣ ਆਸਟ੍ਰੇਲੀਆ ਵਾਪਸ ਚਲਾ ਗਿਆ। ਕੁਝ ਮਹੀਨਿਆਂ ਤਕ ਲਗਾਤਾਰ ਫੋਨ ਤੇ ਸੰਪਰਕ ਹੁੰਦਾ ਰਿਹਾ ਅਤੇ ਉਹ ਏਕਤਾ ਨੂੰ ਜਲਦ ਹੀ ਆਸਟ੍ਰੇਲੀਆ ਬੁਲਾਉਣ ਦੀ ਗੱਲ ਕਹਿ। ਕੁਝ ਸਮਾਂ ਬਾਅਦ ਉਸ ਨੇ ਵੀਜ਼ਾ ਰਿਫਿਊਜ਼ ਹੋਣ ਦੀ ਗੱਲ ਆਖੀ ਤੇ ਬਾਅਦ ‘ਚ ਏਕਤਾ ਨੂੰ ਰੱਖਣ ਲਈ ਸਾਫ ਮਨ੍ਹਾ ਕਰ ਦਿੱਤਾ।
You may like
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ
-
ਧਾਰਮਿਕ ਯਾਤਰਾ ਤੋਂ ਮੁੜਦੀ ਬੱਸ ‘ਤੇ ਨਸ਼ੇੜੀਆਂ ਦਾ ਹਮਲਾ, ਪੁਲਿਸ ਨੇ ਕੀਤੇ ਗ੍ਰਿਫਤਾਰ
-
ਸੁਨਿਆਰੇ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਦੀ ਲੁੱਟ, ਚਾਕੂ ਨਾਲ ਕੀਤੇ ਕਈ ਵਾਰ
-
ਕਬਜ਼ਾ ਕਰਨ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਏ ਵਿਅਕਤੀ, ਕੀਤੀ ਭੰਨਤੋੜ ਤੇ ਕੁੱਟਮਾਰ
-
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਗੈਰ-ਕਾਨੂੰਨੀ ਹੁੱਕਾ ਬਾਰਾਂ ‘ਤੇ ਪਾਬੰਦੀ ਹੁਕਮ ਜਾਰੀ
-
ਵਿਦੇਸ਼ ਭੇਜਣ ਦੇ ਬਹਾਨੇ 1.95 ਲੱਖ ਦੀ ਠੱਗੀ, ਮਾਮਲਾ ਦਰਜ