Connect with us

ਅਪਰਾਧ

ਗਹਿਣੇ ਬਣਾਉਣ ਵਾਲਾ ਕਾਰੀਗਰ ਲੱਖਾਂ ਦਾ ਸੋਨਾ ਲੈ ਕੇ ਫ਼ਰਾਰ

Published

on

Jewelry maker escapes with millions of gold

ਲੁਧਿਆਣਾ : ਸਥਾਨਕ ਸਰਾਫ਼ਾ ਬਾਜ਼ਾਰ ਵਿਚ ਜੇਵਰ ਬਣਾਉਣ ਵਾਲਾ ਕਾਰੀਗਰ ਲੱਖਾਂ ਰੁਪਏ ਮੁੱਲ ਦਾ ਸੋਨਾ ਲੈ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਹਾਲ ਦੀ ਘੜੀ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਗਈ ਹੈ। ਉਕਤ ਕਾਰੀਗਰ ਮਹਾਰਾਸ਼ਟਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਪਿਛਲੇ ਕਾਫੀ ਸਮੇਂ ਤੋਂ ਸਰਾਫ਼ਾ ਬਾਜ਼ਾਰ ਵਿਚ ਸਵਰਨਕਾਰ ਤੋਂ ਸੋਨਾ ਲੈ ਕੇ ਉਨ੍ਹਾਂ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ। ਅੱਜ ਬਾਅਦ ਦੁਪਹਿਰ ਜਦੋਂ ਕੁਝ ਸਵਰਨਕਾਰ ਉਸ ਪਾਸੋਂ ਸੋਨਾ ਲੈਣ ਲਈ ਗਏ ਤਾਂ ਉਕਤ ਕਾਰੀਗਰ ਆਪਣੀ ਦੁਕਾਨ ‘ਤੇ ਨਹੀਂ ਸੀ, ਜਿਸ ‘ਤੇ ਉਨ੍ਹਾਂ ਨੇ ਬਾਜ਼ਾਰ ਵਿਚ ਹੋਰ ਸਵਰਨਕਾਰਾਂ ਨੂੰ ਵੀ ਸੂਚਿਤ ਕੀਤਾ। ਹਾਲ ਦੀ ਘੜੀ ਪ੍ਰਭਾਵਿਤ ਸਵਰਨਕਾਰਾਂ ਵਲੋਂ ਆਪਣੇ ਪੱਧਰ ‘ਤੇ ਹੀ ਫ਼ਰਾਰ ਹੋਏ ਕਾਰੀਗਰ ਨੂੰ ਲੱਭਣ ਦੀ ਕਸ਼ਿਸ਼ ਕੀਤੀ ਜਾ ਰਹੀ ਹੈ।

Facebook Comments

Trending