Connect with us

ਅਪਰਾਧ

ਲੁੱਟ ਖੋਹ ਕਰਨ ਵਾਲੇ 3 ਗ੍ਰਿਫ਼ਤਾਰ, ਅੱਠ ਮੋਬਾਈਲ, ਇਕ ਦਾਤ, ਖਿਡੌਣਾ ਪਿਸਤੌਲ ਤੇ ਐਕਟੀਵਾ ਬਰਾਮਦ

Published

on

3 looters arrested, eight mobile phones, one gift, toy pistol and Activa recovered

ਲੁਧਿਆਣਾ : ਖਿਡੌਣਾ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਤੇ ਲੁੱਟ ਖੋਹ ਦੀਆ ਵਾਰਦਾਤਾ ਕਰਨ ਦੇ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਅਸ਼ਰਫ, ਮੁਹੰਮਦ ਇਮਤਿਆਜ਼ ਅਤੇ ਮੁਹੰਮਦ ਅਨਵਰ ਵਾਸੀ ਹਰ ਗੋਬਿੰਦ ਨਗਰ ਦੇ ਰੂਪ ਵਿਚ ਹੋਈ ਹੈ। ਸਹਾਇਕ ਥਾਣੇਦਾਰ ਕੁਲਵੀਰ ਰਾਜ ਮੁਤਾਬਕ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਕਤ ਦੋਸ਼ੀ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ।

ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਤਿੰਨੋਂ ਮੁਲਜ਼ਮ ਝਪਟੇ ਹੋਏ ਮੋਬਾਈਲ ਵੇਚਣ ਲਈ ਗਾਂਧੀ ਮਾਰਕਿਟ ਵੱਲ ਜਾ ਰਹੇ ਹਨ। ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਸ਼ਿਵ ਮੰਦਰ ਚੌਕ ਦੇ ਨਜ਼ਦੀਕ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਅੱਠ ਮੋਬਾਈਲ ਫੋਨ,ਇੱਕ ਖੇਡਣਾ ਪਿਸਤੌਲ, ਲੋਹੇ ਦਾ ਦਾਤ ਅਤੇ ਵਾਰਦਾਤ ਮੌਕੇ ਇਸਤੇਮਾਲ ਹੋਣ ਵਾਲੀ ਐਕਟਿਵਾ ਬਰਾਮਦ ਕੀਤੀ ਹੈ।

Facebook Comments

Trending