Connect with us

ਅਪਰਾਧ

ਜਿਊਲਰੀ ਕੰਪਨੀ ਦਾ ਅਕਾਉਟੇਂਟ ਚੋਰੀਸ਼ੁਦਾ 75 ਲੱਖ ਦੇ ਗਹਿਣਿਆਂ ਸਮੇਤ ਕਾਬੂ

Published

on

Accountant of jewelery company arrested with stolen jewelery worth 75 lakhs

ਲੁਧਿਆਣਾ : ਜਿਊਲਰੀ ਕੰਪਨੀ ਪੀਸੀ ਜਵੈਲਰਜ਼ ਦੇ 75 ਲੱਖ ਰੁਪਏ ਮੁੱਲ ਦੇ ਗਹਿਣੇ ਚੋਰੀ ਕਰਕੇ ਫਰਾਰ ਹੋਏ ਲੇਖਾਕਾਰ ਨੂੰ ਪੁਲਿਸ ਨੇ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਪਾਸੋਂ ਗਹਿਣੇ ਵੀ ਬਰਾਮਦ ਕਰ ਲਏ ਹਨ | ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਦੀਪਕ ਬਾਂਸਲ ਵਾਸੀ ਰਾਜੇਸ਼ ਨਗਰ ਹੈਬੋਵਾਲ ਵਜੋਂ ਹੋਈ ਹੈ |

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਧਾਂਦਰਾ ਰੋਡ ‘ਤੇ ਸਥਿਤ ਆਪਣੇ ਦੋਸਤ ਦੇ ਘਰ ਗਹਿਣਿਆਂ ਵਾਲਾ ਬੈਗ ਰੱਖਿਆ ਅਤੇ ਉਹ ਖੁਦ ਨਿਪਾਲ ਚਲਾ ਗਿਆ, ਮੁਲਜ਼ਮ ਨਿਪਾਲ ਵਿਚ ਵੱਸਣਾ ਚਾਹੁੰਦਾ ਸੀ | ਉਹ ਯੂਪੀ ਦੇ ਰਸਤੇ ਉੱਥੇ ਪਹੁੰਚਿਆ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਹੀ ਕਥਿਤ ਦੋਸ਼ੀ ਲੁਧਿਆਣਾ ਆ ਗਿਆ ਤੇ ਇਹ ਚੋਰੀ ਦੇ ਗਹਿਣੇ ਵੇਚਣ ਜਾ ਰਿਹਾ ਸੀ ਕਿ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ |

Facebook Comments

Trending