Connect with us

ਅਪਰਾਧ

ਕਰਿਆਨੇ ਦੀ ਦੁਕਾਨ ’ਤੇ ਬੈਠੇ ਵਿਅਕਤੀ ਨੂੰ ਚਾ/ਕੂ ਦਿਖਾ ਕੇ ਖੋਹਿਆ ਮੋਬਾਇਲ

Published

on

A person sitting at a grocery shop was shown a knife and a mobile phone was stolen

ਲੁਧਿਆਣਾ : ਢੰਡਾਰੀ ਖੁਰਦ ਇਲਾਕੇ ’ਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੂੰ ਚਾ,ਕੂ ਦਿਖਾ ਕੇ 2 ਮੁਲਜ਼ਮਾਂ ਨੇ ਮੋਬਾਇਲ ਖੋਹ ਲਿਆ ਅਤੇ ਫ਼ਰਾਰ ਹੋ ਗਏ। ਇਸ ਮਾਮਲੇ ’ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਰਾਜੇਸ਼ ਚੌਧਰੀ ਦੀ ਸ਼ਿਕਾਇਤ ’ਤੇ ਅਭਿਸ਼ੇਕ ਅਤੇ ਵਿੱਕੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਰਾਜੇਸ਼ ਚੌਧਰੀ ਨੇ ਦੱਸਿਆ ਕਿ ਉਸ ਦੀ ਢੰਡਾਰੀ ਦੀ ਗਰਚਾ ਕਾਲੋਨੀ ’ਚ ਕਰਿਆਨੇ ਦੀ ਦੁਕਾਨ ਹੈ। ਉਹ ਆਪਣੀ ਦੁਕਾਨ ’ਤੇ ਬੈਠਾ ਹੋਇਆ ਸੀ। ਬੀਤੀ ਦੇਰ ਸ਼ਾਮ ਨੂੰ ਉਸ ਦੀ ਦੁਕਾਨ ’ਤੇ 2 ਨੌਜਵਾਨ ਮੋਟਰਸਾਈਕਲ ’ਤੇ ਸਾਮਾਨ ਖਰੀਦਣ ਬਹਾਨੇ ਆਏ, ਜੋ ਉਸ ਨੂੰ ਚਾ.ਕੂ ਦਿਖਾ ਕੇ ਉਸ ਦਾ ਮੋਬਾਇਲ ਖੋਹ ਕੇ ਲੈ ਗਏ। ਉਸ ਨੇ ਫ਼ਰਾਰ ਹੋ ਰਹੇ ਮੁਲਜ਼ਮਾਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਅਤੇ ਪੁਲਸ ਨੂੰ ਦੇ ਦਿੱਤਾ।

Facebook Comments

Trending